ਚੰਡੀਗਡ਼੍ਹ, (ਸੁਸ਼ੀਲ)- ਕਾਂਗਰਸ ਦੀ ਮਹਿਲਾ ਨੇਤਾ ਸੈਕਟਰ-38 ਨਿਵਾਸੀ ਰਾਣੀ ਨੀਲਮ ਪਾਲ ਸਿੰਘ ਤੇ ਉਸ ਦੇ ਨੌਕਰ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਸ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ 22 ਨਿਵਾਸੀ ਅਨਿਲ ਮਹਾਜਨ ਉਰਫ ਨੀਟਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੇ ਰਾਣੀ ਨੀਲਮ ਪਾਲ ਸਿੰਘ ’ਤੇ ਚਾਰ ਲੱਖ ਰੁਪਏ ਵਾਪਸ ਨਾ ਦੇਣ ’ਤੇ ਜਾਨਲੇਵਾ ਹਮਲਾ ਕੀਤਾ ਸੀ। ਉਸ ਨੇ ਉਸ ਨੂੰ ਫਾਈਨਾਂਸਰ ਤੋਂ ਰੁਪਏ ਵਿਆਜ ’ਤੇ ਦਿਵਾਏ ਸਨ। ਸੈਕਟਰ-39 ਥਾਣਾ ਪੁਲਸ ਨੇ ਮੁਲਜ਼ਮ ਅਨਿਲ ਮਹਾਜਨ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਫਾਈਨਾਂਸਰ ਤੋਂ ਦਿਵਾਏ ਸਨ ਰੁਪਏ, ਉਹ ਵਾਪਸ ਮੰਗ ਰਿਹਾ ਸੀ
ਐੱਸ. ਐੱਸ. ਪੀ. ਭੌਰਾ ਜਗਦਿਓ ਦੁੰਬਰੇ ਨੇ ਦੱਸਿਆ ਕਿ ਨੀਟਾ ਨੇ ਕਾਂਗਰਸੀ ਮਹਿਲਾ ਅਾਗੂ ਨੂੰ ਸੱਤ ਮਹੀਨੇ ਪਹਿਲਾਂ ਚਾਰ ਲੱਖ ਰੁਪਏ ਵਿਆਜ ’ਤੇ ਦਿਵਾਏ ਸਨ। ਫਾਈਨਾਂਸਰ ਆਪਣੇ ਰੁਪਏ ਵਾਪਸ ਮੰਗ ਰਿਹਾ ਸੀ। ਨੀਟਾ ਜਦੋਂ ਵੀ ਉਸ ਕੋਲੋਂ ਰੁਪਏ ਮੰਗਣ ਜਾਂਦਾ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਉਹ ਵਾਪਸ ਭੇਜ ਦਿੰਦੀ ਸੀ। 20 ਨਵੰਬਰ ਨੂੰ ਪ੍ਰੇਸ਼ਾਨ ਹੋ ਕੇ ਨੀਟਾ ਸੈਕਟਰ-38 ਸਥਿਤ ਰਾਣੀ ਨੀਲਮ ਪਾਲ ਸਿੰਘ ਦੇ ਘਰ ਗਿਆ ਸੀ। ਨੀਟਾ ਨੇ ਉਸ ਨੂੰ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸਦਾ ਸਕੂਟਰ ਸ਼ਾਹਪੁਰ ਲਾਈਟ ਪੁਆਇੰਟ ’ਤੇ ਖਡ਼੍ਹਾ ਹੈ। ਰਾਣੀ ਨੀਲਮ ਨੇ ਆਪਣੇ ਨੌਕਰ ਪ੍ਰਕਾਸ਼ ਨੂੰ ਮਹਾਜਨ ਦਾ ਸਕੂਟਰ ਲੈਣ ਭੇਜ ਦਿੱਤਾ। ਮੌਕਾ ਮਿਲਦਿਅਾਂ ਹੀ ਮਹਾਜਨ ਨੇ ਰਾਣੀ ’ਤੇ ਹਥੌਡ਼ੇ ਨਾਲ ਵਾਰ ਕਰ ਦਿੱਤਾ। ਇੰਨੇ ’ਚ ਨੌਕਰ ਘਰ ਵਾਪਸ ਆਇਆ ਤੇ ਬਚਾਅ ਕਰਨ ਲੱਗਾ। ਮਹਾਜਨ ਨੇ ਨੌਕਰ ਨੂੰ ਵੀ ਹਥੌਡ਼ਾ ਮਾਰਿਆ ਤੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਰਾਣੀ ਨੂੰ ਤੁਰੰਤ ਪੀ. ਜੀ. ਆਈ. ’ਚ ਤੇ ਨੌਕਰ ਨੂੰ ਸੈਕਟਰ-16 ਦੇ ਜੀ. ਐੱਮ. ਐੱਸ.ਐੱਚ.-16 ’ਚ ਦਾਖਲ ਕਰਵਾਇਆ ਸੀ। ਸੈਕਟਰ-39 ਥਾਣਾ ਪੁਲਸ ਨੇ ਨੌਕਰ ਪ੍ਰਕਾਸ਼ ਬਹਾਦਰ ਦੀ ਸ਼ਿਕਾਇਤ ’ਤੇ ਮੁਲਜ਼ਮ ਅਨਿਲ ਮਹਾਜਨ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ।
ਦੀਦੀ ਕਹਿ ਕੇ ਬੁਲਾਉਂਦਾ ਸੀ ਰਾਣੀ ਨੀਲਮ ਪਾਲ ਸਿੰਘ ਨੂੰ
ਮੁਲਜ਼ਮ ਨੀਟਾ ਰਾਣੀ ਨੀਲਮ ਪਾਲ ਸਿੰਘ ਨੂੰ ਕਈ ਸਾਲਾਂ ਤੋਂ ਚੰਗੀ ਤਰ੍ਹਾਂ ਜਾਣਦਾ ਸੀ। ਰਾਣੀ ਪਹਿਲਾਂ ਸੈਕਟਰ- 23ਡੀ ਦੇ ਮਕਾਨ ਨੰਬਰ 3223 ’ਚ ਰਹਿੰਦੀ ਸੀ, ਜਿਸ ਕਾਰਨ ਹੀ ਉਸ ਦੀ ਉਸ ਨਾਲ ਜਾਣ-ਪਛਾਣ ਹੋਈ ਸੀ ਤੇ ਰਾਣੀ ਨੂੰ ਮੁਲਜ਼ਮ ਦੀਦੀ ਕਹਿ ਕੇ ਬੁਲਾਉਂਦਾ ਸੀ। ਵਿਸ਼ਵਾਸ ’ਚ ਹੀ ਨੀਟਾ ਨੇ ਰਾਣੀ ਨੂੰ ਸੋਸ਼ਲ ਕੰਮ ਲਈ ਚਾਰ ਲੱਖ ਰੁਪਏ ਫਾਈਨਾਂਸਰ ਤੋਂ ਕਰਜ਼ੇ ’ਤੇ ਦਿਵਾਏ ਸਨ।
ਸਡ਼ਕ ਪਾਰ ਕਰ ਰਹੀ ਅੌਰਤ ਨੂੰ ਇਨੋਵਾ ਨੇ ਮਾਰੀ ਟੱਕਰ, ਮੌਤ
NEXT STORY