ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਾਗਰਿਕਤਾ ਸੋਧ ਐਕਟ ਅਤੇ ਕੌਮੀ ਨਾਗਰਿਕ ਰਜਿਸਟਰ (ਐਨ ਆਰ ਸੀ) ਵਰਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਖੱਬੇ ਪੱਖੀ ਦਲ ਦੇ ਸੱਦੇ ਤਹਿਤ ਬਰਨਾਲਾ ਵਿਚ ਸੀ. ਪੀ. ਆਈ., ਸੀ. ਪੀ. ਐਮ. ਅਤੇ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਦੀ ਅਗਵਾਈ ਵਿਚ ਕਚਹਿਰੀ ਚੌਂਕ ਤੋਂ ਡੀ. ਸੀ. ਦਫ਼ਤਰ ਤੱਕ ਰੋਸ ਮਾਰਚ ਕਰਕੇ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸਬੰਧਨ ਕਰਦਿਆਂ ਸੀ. ਪੀ. ਆਈ. ਦੇ ਜ਼ਿਲਾ ਸਕੱਤਰ ਉਜਾਗਰ ਬੀਹਲਾ, ਸੀ. ਪੀ. ਆਈ. ਐਮ. ਦੇ ਗੁਰਦੇਵ ਦਰਦੀ ਅਤੇ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾ. ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਉਕਤ ਦੋਵੇਂ ਕਾਲੇ ਕਾਨੂੰਨ ਲੋਕਾਂ 'ਚ ਫੁੱਟ ਪਾਉਣ ਅਤੇ ਸਾਰੇ ਭਾਰਤੀਆਂ 'ਤੇ ਬਹੁਤ ਵੱਡਾ ਆਰਥਿਕ ਬੋਝ ਪਾਉਣ ਵਾਲੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਭਾਰਤ ਦੇ ਲੋਕ ਅੱਜ ਐਲਾਨ ਕਰਦੇ ਹਾਂ ਕਿ ਫੁੱਟ ਪਾਊ ਤਾਕਤਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।
ਇਸ ਮੌਕੇ ਕਾ. ਗੁਰਮੇਲ ਸ਼ਰਮਾ, ਖੁਸ਼ੀਆ ਸਿੰਘ, ਹਰਮਨਦੀਪ, ਹਰਚਰਨ ਸਿੰਘ, ਬੂਟਾ ਸਿੰਘ, ਸਰਬਜੋਤ ਕੌਰ, ਮਲਕੀਤ ਸਿੰਘ, ਮਨੋਹਰ ਲਾਲ, ਨਿਰੰਜਣ ਸਿੰਘ ਆਦਿ ਹਾਜਰ ਸਨ।
ਕੀ ਅਸੀਂ ਤਾਨਾਸ਼ਾਹੀ ਦੇਸ਼ 'ਚ ਰਹਿ ਰਹੇ ਹਾਂ : ਕੈਪਟਨ
NEXT STORY