ਬਠਿੰਡਾ(ਸੁਖਵਿੰਦਰ) : ਦਿੱਲੀ ਰੇਲਵੇ ਲਾਈਨ 'ਤੇ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਅਤੇ ਜੀ. ਆਰ. ਪੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕਾਂ ਦੀ ਲਾਸ਼ ਲਾਈਨਾਂ ਵਿਚਕਾਰ ਪਈ ਹੋਈ ਸੀ। ਰੇਲ ਗੱਡੀ ਦੇ ਚਾਲਕ ਨੇ ਦੱਸਿਆ ਕਿ ਮ੍ਰਿਤਕਾ ਦੇ ਕੰਨਾਂ 'ਚ ਹੈੱਡ ਫੋਨ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਵੱਲੋਂ ਵਾਰ-ਵਾਰ ਹਾਰਨ ਵਜਾਉਣ 'ਤੇ ਵੀ ਉਸ ਨੂੰ ਸੁਣਾਈ ਨਹੀਂ ਦਿੱਤਾ। ਮ੍ਰਿਤਕਾ ਦੀ ਸ਼ਨਾਖਤ ਕਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਸੇਲਬਰਾ ਵਜੋਂ ਹੋਈ। ਮ੍ਰਿਤਕ ਔਰਤ ਸੈਂਟਰਲ ਯੂਨੀਵਰਸਿਟੀ 'ਚ ਸਿਕਿਓਰਟੀ ਗਾਰਡ ਵਜੋਂ ਤਾਇਨਾਤ ਸੀ। ਪੁਲਸ ਦੀ ਮੁੱਢਲੀ ਪੜਤਾਲ ਤੋਂ ਬਾਅਦ ਸੰਸਥਾ ਵਰਕਰਾਂ ਵੱਲੋਂ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਵੜੇ 2 ਆਵਾਰਾ ਸਾਂਢ, ਪਾਇਆ ਭੜਥੂ (ਵੀਡੀਓ)
NEXT STORY