ਸਤੌਜ : ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਅੱਜ ਆਪਣੇ ਜਨਮ ਸਥਾਨ ਪਿੰਡ ਸਤੌਜ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਨੂੰ ਨਰਕ ਵੱਲ ਧੱਕ ਦਿੱਤਾ ਹੈ। ਨੌਜਵਾਨ ਪੀੜ੍ਹੀ ਬੇਰੁਜ਼ਗਾਰ ਫਿਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਮਾਂ-ਪਿਓ ਆਪਣੇ ਬੱਚੇ ਨੂੰ ਇਹ ਸੋਚ ਕੇ ਪੜ੍ਹਾਉਂਦਾ ਹੈ ਕਿ ਸ਼ਾਇਦ ਪੜ੍ਹ ਲਿਖ ਕੇ ਸਾਡੇ ਬੱਚੇ ਨੂੰ ਨੌਕਰੀ ਮਿਲ ਜਾਵੇ ਪਰ ਹੁੰਦਾ ਉਸ ਦੇ ਉਲਟ ਹੈ । ਮਜ਼ਦੂਰ ਦਾ ਬੱਚਾ ਮਜ਼ਦੂਰ ਹੀ ਰਹਿ ਜਾਂਦਾ ਹੈ। ਡਿਗਰੀਆਂ ਲੈ ਕੇ ਵੀ ਉਸ ਕੋਲ ਨੌਕਰੀ ਨਹੀਂ ਹੁੰਦੀ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਪੰਜਾਬ ’ਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੰਜਾਬ ’ਚ ਸਿੱਖਿਆ ਦਾ ਪੱਧਰ ਵੀ ਉੱਚਾ ਚੁੱਕਣਗੇ ਅਤੇ ਰੁਜ਼ਗਾਰ ਵੀ ਮੁਹੱਈਆ ਕਰਵਾਉਣਗੇ।
ਇਹ ਵੀ ਪੜ੍ਹੋ : ‘ਆਪ’ ਨੇ ਪੰਜਾਬ ਵਾਸੀਆਂ ਦੀ ਆਵਾਜ਼ ਨੂੰ ਐਲਾਨਿਆ CM ਚਿਹਰਾ- ਨਰਿੰਦਰ ਭਰਾਜ
ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਜਦੋਂ ਵੀ ਰੈਲੀਆਂ ਕਰ ਕੇ ਘਰ ਜਾਂਦਾ ਹਾਂ ਤਾਂ ਲੋਕਾਂ ਵੱਲੋਂ ਮਿਲੇ ਅਥਾਹ ਪਿਆਰ ਨੂੰ ਦੇਖ ਮੈਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ। ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਤੋਂ ਕਿੰਨੇ ਅੱਕ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਵਾਰ ਬਦਲਾਅ ਚਾਹੀਦਾ ਹੈ। ਮੈਂ ਸਾਰੀਆਂ ਮਾਂਵਾਂ-ਭੈਣਾਂ, ਵੀਰਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਾਂਗਾ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਨੇ ਵੀ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਵਾਰ ਪਿੰਡ ’ਚ ਸਿਰਫ਼ ਝਾੜੂ ਦਾ ਹੀ ਪੋਲਿੰਗ ਬੂਥ ਲਗਵਾਇਆ ਜਾਵੇ ਅਤੇ ਮੇਰੇ ਵੀਰ ਭਗਵੰਤ ਮਾਨ ਨੂੰ ਸੀ.ਐੱਮ. ਬਣਾਇਆ ਜਾਵੇ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਗੁਰਨਾਮ ਸਿੰਘ ਚਢੂਨੀ ਵੱਲੋਂ 'ਸੰਯੁਕਤ ਸੰਘਰਸ਼ ਪਾਰਟੀ' ਦੇ ਉਮੀਦਵਾਰਾਂ ਦਾ ਐਲਾਨ
NEXT STORY