ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਵਿਖੇ ਸਿਹਤ ਵਿਭਾਗ ਵੱਲੋਂ ਖਸਰੇ ਅਤੇ ਰੁਬੇਲਾ ਦੀ ਬਿਮਾਰੀ ਤੋਂ ਬਚਣ ਲਈ ਟੀਕੇ ਲਗਵਾਏ ਜਾ ਰਹੇ ਹਨ। ਸਿਵਲ ਹਸਪਤਾਲ ਦੋਦਾ ਦੀ ਟੀਮ ਨੇ ਸਕੂਲ 'ਚ ਆ ਕੇ ਬੱਚਿਆਂ ਦੇ ਟੀਕੇ ਲਗਾਏ ਅਤੇ ਇਸ ਸਕੂਲ ਦੀ ਵਿਦਿਆਰਥਣ ਗੁਰਸਰਨਜੀਤ ਕੌਰ ਅਤੇ ਪ੍ਰਿੰਅਕਾ ਨੇ ਬਿਨਾਂ ਝਿਜਕ ਦੇ ਟੀਕੇ ਲਗਵਾ ਲਏ। ਅੱਜ ਇਸ ਸਕੂਲ ਵਿਚ ਪਹੁੰਚੇ ਐੱਸ. ਐੱਮ. ਓ. ਡਾ : ਰਮੇਸ਼ ਕੁਮਾਰੀ ਕੰਬੋਜ, ਛਿੰਦਪਾਲ ਕੌਰ ਸਿਹਤ ਸੁਪਰਵਾਈਜਰ ਤੇ ਪ੍ਰਿੰਸੀਪਲ ਸਾਧੂ ਸਿੰਘ ਰੁਮਾਣਾ ਨੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਸਾਧੂ ਸਿੰਘ ਰੁਮਾਣਾ ਨੇ ਕਿਹਾ ਕਿ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਬੱਚਿਆਂ ਦੇ ਐੱਸ. ਆਰ. ਦੇ ਟੀਕੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਰਜਿੰਦਰ ਸਿੰਘ, ਸੀਮਾ ਰਾਣੀ, ਬਲਦੇਵ ਸਿੰਘ ਆਦਿ ਮੌਜੂਦ ਸਨ।
ਲੋੜੀਦੀ ਅਤੇ ਚੰਗੀ ਖੁਰਾਕ ਨਾ ਮਿਲਣ ਕਾਰਨੇ ਅਨੇਕਾਂ ਔਰਤਾਂ 'ਚ ਹੁੰਦੀ ਹੈ ਖੂਨ ਦੀ ਘਾਟ
NEXT STORY