ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) ਇੱਟਾਂ ਦੇ ਭੱਠੇ ’ਤੇ ਇਕ ਕਰਮਚਾਰੀ ਦੀ 2 ਮੁਲਾਜ਼ਮਾਂ ਨੇ ਕੁੱਟ-ਮਾਰ ਕੀਤੀ। ਪੁਲਸ ਨੇ ਉਕਤ ਦੋਵੇਂ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਥਾਣਾ ਚੀਮਾ ਦੇ ਪੁਲਸ ਅਧਿਕਾਰੀ ਹਰਚੇਤਨ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਪਦਮ ਬਹਾਦਰ ਪੁੱਤਰ ਨਰੇਸ਼ ਕੁਮਾਰ ਵਾਸੀ ਨੇਪਾਲ ਹਾਲ ਆਬਾਦ ਕੇਵਲ ਿਸ਼ਨ ਵੀ. ਕੇ. ਓ. ਅਮਰੂਕੋਟੜਾ ਨੇ ਬਿਆਨ ਦਰਜ ਕਰਵਾਏ ਕਿ ਉਹ ਉਕਤ ਭੱਠੇ ’ਤੇ ਬੀਤੇ ਚਾਰ ਸਾਲਾਂ ਤੋਂ ਨੌਕਰੀ ਕਰ ਰਿਹਾ ਹੈ। ਭੱਠੇ ’ਤੇ ਜੰਗੀ ਸਿੰਘ ਪੁੱਤਰ ਕਾਲਾ ਸਿੰਘ ਅਤੇ ਜਗਦੀਸ਼ ਪੁੱਤਰ ਰਾਮ ਗੁਲਾਮ ਇੱਟਾਂ ਦੀ ਭਰਾਈ ਅਤੇ ਢੁਆਈ ਦਾ ਕੰਮ ਕਰਦੇ ਹਨ। 21 ਅਪ੍ਰੈਲ ਨੂੰ ਰਾਤ 9.30 ਵਜੇ ਦੇ ਕਰੀਬ ਉਹ ਭੱਠੇ ’ਤੇ ਬੈਠ ਕੇ ਸ਼ਰਾਬ ਪੀ ਰਹੇ ਸਨ। ਜਦੋਂ ਉਸ ਨੇ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਦੀ ਕੁੱਟ-ਮਾਰ ਕੀਤੀ। ਪਦਮ ਬਹਾਦਰ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਰਮੀਸ਼ ਵਰਮਾ ਮਾਮਲਾ : ਪੁਲਸ ਨੇ ਅਮਰੀਕਾ 'ਚ ਫੇਸਬੁੱਕ ਦੇ ਮੁੱਖ ਦਫਤਰ 'ਚ ਭੇਜੀ ਚਿੱਠੀ
NEXT STORY