ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਪੁਲਸ ਪਾਰਟੀ ’ਤੇ ਫਾਇਰ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਬਲਵਿੰਦਰ ਸਿੰਘ ਉਰਫ਼ ਮਹਿਪ੍ਰੀਤ ਉਰਫ਼ ਬਿੱਲਾ ਵਾਸੀ ਪਿੰਡ ਭੱਠਲ ਭਾਈ ਥਾਣਾ ਚੋਹਲਾ ਸਾਹਿਬ ਅਤੇ ਉਸ ਦੇ ਸਾਥੀ ਦੀ ਤਲਾਸ਼ ’ਚ ਜਾ ਰਹੀ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਵੇਂ ਮੁਲਜ਼ਮ ਸੇਮਨਾਲੇ ਮੰਡੀ ਲਾਧੂਕਾ ਕੋਲ ਮੌਜੂਦ ਹਨ।
ਪੁਲਸ ਨੇ ਜਦੋਂ ਦੋਵਾਂ ਨੂੰ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਅਤੇ ਉਸ ਦੇ ਸਾਥੀ ਕਰਮਜੀਤ ਸਿੰਘ ਉਰਫ਼ ਕਰਨ ਵਾਸੀ ਪਿੰਡ ਮਿੱਠੇ ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਸ ’ਤੇ ਫਾਇਰ ਕਰ ਦਿੱਤੇ। ਜਿਸ ’ਤੇ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੇ ਮੌਕੇ ਵਾਰਦਾਤ ਤੋਂ 2 ਪਿਸਤੌਲ, 5 ਜ਼ਿੰਦਾ ਰੌਂਦ ਅਤੇ 2 ਖੋਲ ਬਰਾਮਦ ਕੀਤੇ।
ਮਕਸੂਦਾਂ ਫਲਾਈਓਵਰ 'ਤੇ ਟ੍ਰਿਪਲ ਰਾਈਡਿੰਗ ਕਰ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ
NEXT STORY