ਬਰਨਾਲਾ (ਵਿਵੇਕ ਸਿੰਧਵਾਨੀ,ਰਵੀ): ਇਕ ਭਾਜਪਾ ਆਗੂ ਦੇ ਸਾਬਕਾ ਮੁੱਖ ਮੰਤਰੀ ਸਵ. ਸੁਰਜੀਤ ਸਿੰਘ ਬਰਨਾਲਾ ਦੇ ਕੋਠੀ ਵਿਖੇ ਪੁੱਜਣ ਤੇ ਕਿਸਾਨ ਯੂਨੀਅਨ ਉਗਰਾਹਾਂ ਨੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਦਿੱਤਾ। ਜਿਸ ਸਮੇਂ ਭਾਜਪਾ ਆਗੂ ਕੋਠੀ ਵਿਚ ਮੌਜੂਦ ਸੀ ਤਾਂ ਉਸ ਸਮੇਂ ਸਾਬਕਾ ਮੁੱਖ ਮੰਤਰੀ ਸਵ. ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਸੁਰਜੀਤ ਕੌਰ ਮੌਜੂਦ ਸੀ। ਭਾਜਪਾ ਆਗੂ ਦੀ ਬੀਬੀ ਸੁਰਜੀਤ ਕੌਰ ਨਾਲ ਕੀ ਗੱਲਬਾਤ ਹੋਈ। ਇਸਦਾ ਅਜੇ ਖੁਲਾਸਾ ਨਹੀਂ ਹੋ ਸਕਿਆ। ਪਰ ਕਿਸਾਨਾਂ ਦਾ ਕਹਿਣਾ ਸੀ ਕਿ ਬੀਬੀ ਬਰਨਾਲਾ ਨੇ ਕਿਹਾ ਕਿ ਭਾਜਪਾ ਆਗੂ ਸਾਡਾ ਰਿਸ਼ਤੇਦਾਰ ਹੈ। ਉਹ ਸਾਨੂੰ ਮਿਲਣ ਲਈ ਆਇਆ ਸੀ। ਕੋਈ ਰਾਜਨੀਤਿਕ ਬੈਠਕ ਉਸ ਨਾਲ ਨਹੀਂ ਸੀ। ਕਿਸਾਨਾਂ ਵਲੋਂ ਘਿਰਾਓ ਕਰਨ ਦੀ ਸੂਚਨਾ ਮਿਲਣ ਤੇ ਭਾਜਪਾ ਆਗੂ ਉਥੋਂ ਖਿਸਕ ਗਿਆ। ਪਰ ਕਿਸਾਨਾਂ ਦਾ ਧਰਨਾ ਜਾਰੀ ਰਿਹਾ।
ਇਹ ਵੀ ਪੜ੍ਹੋ: ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਸ ਫੋਰਸ ਵੀ ਉਥੇ ਪੁੱਜ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗਗਨਦੀਪ ਸਿੰਘ ਨੇ ਕਿਹਾ ਕਿ ਰਾਤ ਪਟਿਆਲਾ ਤੋਂ ਇਕ ਭਾਜਪਾ ਆਗੂ ਗੁਰਤੇਜ ਸਿੰਘ ਢਿਲੋਂ ਸਾਬਕਾ ਮੁੱਖ ਮੰਤਰੀ ਸਵ. ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਪੁੱਜਿਆ ਸੀ। ਉਸ ਨੂੰ ਰਾਤ ਦਾ ਡਿਨਰ ਵੀ ਕਰਵਾਇਆ ਗਿਆ। ਸਵੇਰੇ ਨਾਸ਼ਤਾ ਵੀ ਕਰਵਾਇਆ ਗਿਆ। ਜਦੋਂ ਕਿ ਇਕ ਪਾਸੇ ਅਕਾਲੀ ਕਹਿੰਦੇ ਹਨ ਕਿ ਅਸੀਂ ਭਾਜਪਾ ਨਾਲੋਂ ਨਾਤਾ ਤੋੜ ਦਿੱਤਾ ਹੈ। ਸਵ. ਬਰਨਾਲਾ ਦਾ ਸੁਪੱਤਰ ਗਗਨਜੀਤ ਸਿੰਘ ਬਰਨਾਲਾ ਅਕਾਲੀ ਦਲ ਦਾ ਆਗੂ ਹੈ। ਜਦੋਂ ਸਾਨੂੰ ਪਤਾ ਲੱਗਿਆ ਕਿ ਇਕ ਭਾਜਪਾ ਆਗੂ ਬਰਨਾਲਾ ਦੀ ਕੋਠੀ ਵਿਖੇ ਆਇਆ ਹੋਇਆ ਹੈ ਤਾਂ ਅਸੀਂ ਦੋ ਤਿੰਨ ਆਗੂ ਘਿਰਾਓ ਕਰਨ ਲਈ ਪੁੱਜ ਗਏ। ਪਿੱਛੇ ਸਾਡੇ ਸਾਥੀ ਆ ਰਹੇ ਸਨ। ਪਰ ਪੁਲਸ ਨੇ ਉਨ੍ਹਾਂ ਨੂੰ ਕੋਠੀ ’ਚੋਂ ਕੱਢ ਦਿੱਤਾ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ: ਇਹ 98 ਸਾਲਾ ਬਾਬਾ ਰੋਜ਼ਾਨਾ ਲਗਾਉਂਦੈ ਦੌੜ, ਸਾਲਾਂ ਤੋਂ ਨਹੀਂ ਹੋਇਆ ਬੀਮਾਰ (ਵੀਡੀਓ)
ਉਨ੍ਹਾਂ ਨੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਭਾਜਪਾ ਆਗੂ ਗੁਰਤੇਜ ਢਿਲੋਂ ਦੀ ਗੱਡੀ ਨੇ ਪਹਿਲਾਂ ਤਾਂ ਸਾਡੇ ਮੋਟਰਸਾਈਕਲ ਵਿਚ ਟੱਕਰ ਮਾਰੀ। ਸਾਨੂੰ ਡੇਗ ਕੇ ਉਹ ਬੜੀ ਤੇਜ਼ੀ ਨਾਲ ਅੱਗੇ ਵਧਣ ਲੱਗੇ ਤਾਂ ਰਸਤੇ ਵਿਚ ਇਕ ਮੋਟਰਸਾਈਕਲ ਨੂੰ ਫ਼ਿਰ ਟੱਕਰ ਮਾਰ ਦਿੱਤੀ। ਅਸੀਂ ਉਕਤ ਮੋਟਰਸਾਈਕਲ ਚਾਲਕ ਨੂੰ ਸੰਭਾਲਣ ਲੱਗ ਗਏ ਤਾਂ ਉਹ ਸਾਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਦੋਂ ਅਸੀਂ ਬੀਬੀ ਬਰਨਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਸਾਡਾ ਰਿਸ਼ਤੇਦਾਰ ਹੈ। ਉਹ ਕੋਈ ਮੀਟਿੰਗ ਕਰਨ ਨਹੀਂ ਆਇਆ ਸੀ। ਉਹ ਤਾਂ ਸਾਨੂੰ ਨਿੱਜੀ ਤੌਰ ’ਤੇ ਮਿਲਣ ਆਇਆ ਸੀ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਭਾਜਪਾ ਆਗੂਆਂ ਦਾ ਘਿਰਾਓ ਇਸੇ ਤਰ੍ਹਾਂ ਨਾਲ ਜਾਰੀ ਰੱਖਾਂਗੇ। ਅਕਾਲੀ ਲੀਡਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਭਾਜਪਾ ਆਗੂਆਂ ਨੂੰ ਆਪਣੇ ਘਰਾਂ ਵਿਚ ਠਹਿਰਾਉਂਦੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅਕਾਲੀਆਂ ਦਾ ਅਜੇ ਵੀ ਭਾਜਪਾ ਨਾਲ ਗੱਠਜੋੜ ਹੈ।
ਇਹ ਵੀ ਪੜ੍ਹੋ: ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ 'ਐਨੀਮਲ ਬਰਥ ਕੰਟਰੋਲ ਸੈਂਟਰ' ਦਾ ਉਦਘਾਟਨ
NEXT STORY