ਅਬੋਹਰ (ਸੁਨੀਲ)–ਥਾਣਾ ਸਦਰ ਪੁਲਸ ਨੇ 200 ਬੋਤਲਾਂ ਨਾਜਾਇਜ਼ ਸ਼ਰਾਬ ਦੇ ਮਾਮਲੇ ’ਚ ਇਕ ਹੋਰ ਨੌਜਵਾਨ ਸੁਲਤਾਨ ਪੁੱਤਰ ਕਾਲਾ ਸਿੰਘ ਵਾਸੀ ਗਲੀ ਨੰਬਰ 3 ਸੀਡ ਫਾਰਮ ਪੱਕਾ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਸੀ ਕਿ ਸੰਦੀਪ ਪੁੱਤਰ ਸੁਰਜੀਤ ਸਿੰਘ ਵਾਸੀ ਅਜੀਤ ਨਗਰ ਗਲੀ ਨੰ. 2 ਰਾਜਸਥਾਨ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ ਅਤੇ ਹੁਣ ਉਹ ਕਿੱਲਿਆਂਵਾਲੀ ਲਿੰਕ ਰੋਡ ’ਤੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਰਾਜਸਥਾਨ ਤੋਂ ਸ਼ਰਾਬ ਲਿਆ ਰਿਹਾ ਹੈ। ਪੁਲਸ ਨੇ ਮੁਖਬਰ ਵੱਲੋਂ ਦੱਸੇ ਗਏ ਸਥਾਨ ’ਤੇ ਛਾਪਾ ਮਾਰ ਕੇ ਸੰਦੀਪ ਨੂੰ 200 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕਰਕੇ 22 ਨਵੰਬਰ ਨੂੰ ਮਾਮਲਾ ਦਰਜ ਕਰ ਲਿਆ ਸੀ। ਸੰਦੀਪ ਤੋਂ ਪੁੱਛਗਿੱਛ ਦੌਰਾਨ ਸੁਲਤਾਨ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ, ਮੌਸਮ ਵਿਭਾਗ ਵੱਲੋਂ ਕੜਾਕੇ ਦੀ ਠੰਡ ਦੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਲੋਟ ਵਿਖੇ ਵਾਰਡ 18 ਦੇ ਨਗਰ ਕੌਂਸਲਰ ਦਾ ਹੋਇਆ ਦਿਹਾਂਤ
NEXT STORY