ਸਾਦਿਕ, 26 ਸਤੰਬਰ (ਪਰਮਜੀਤ)-ਬੀਤੀ ਰਾਤ ਸਾਦਿਕ-ਫਿਰੋਜ਼ਪੁਰ ਸੜਕ ’ਤੇ ਇਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਖੁਰਦ ਵਾਲੇ ਪਾਸਿਓ ਇਕ ਟ੍ਰੈਕਟਰ ਟਰਾਲੀ ਸਾਦਿਕ ਵੱਲ ਨੂੰ ਆ ਰਿਹਾ ਤੇ ਪਿੱਛੇ ਤੋਂ ਹੀ ਇਕ ਮੋਟਰਸਾਈਕਲ ਚਾਲਕ ਆ ਰਿਹਾ ਸੀ।
ਹਨੇਰਾ ਹੋਣ ਕਰ ਕੇ ਮੋਟਰ ਸਾਈਕਲ ਸਵਾਰ ਨੂੰ ਟ੍ਰੈਕਟਰ ਮਗਰ ਪਾਈ ਟਰਾਲੀ ਦਿਖਾਈ ਨਹੀ ਦਿੱਤੀ ਜਿਸ ਕਰ ਕੇ ਇਹ ਹਾਦਸਾ ਵਾਪਰ ਗਿਆ ਤੇ ਮੋਟਰਸਾਈਕਲ ਚਾਲਕ ਦਾ ਟਰਾਲੀ ਨਾਲ ਸਿਰ ਵੱਜਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ।ਸਥਾਨਕ ਲੋਕਾਂ ਨੇ ਥਾਣਾ ਸਾਦਿਕ ਤੇ ਐਬੂਲੈੱਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਹਿਚਾਣ ਸਮਸ਼ੇਰ ਸਿੰਘ (32) ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਘੁਗਿਆਣਾ ਵਜੋ ਹੋਈ ਹੈ।ਏ.ਐਸ.ਆਈ ਨਛੱਤਰ ਸਿੰਘ ਸਮੇਤ ਪੁਲਸ ਪਾਰਟੀ ਨੇ ਮੌਕੇ ਪਹੁੰਚ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ'! 11ਵੀਂ ਜਮਾਤ ਦਾ ਮੁੰਡਾ ਚੁੱਕੀ ਫਿਰਦਾ ਸੀ ਪਿਸਤੌਲ, ਜਵਾਬ ਸੁਣ ਪੁਲਸ ਦੇ ਉੱਡੇ ਹੋਸ਼
NEXT STORY