ਚੰਡੀਗੜ੍ਹ (ਵਰੁਣ)- ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਜਾਰੀ ਹਨ। ਇਸ ਦੇ ਨਾਲ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਇਸ ਸਭ ਦੇ ਵਿਚਕਾਰ ਬੀ.ਐੱਸ.ਐੱਫ, ਪੱਛਮੀ ਕਮਾਨ, ਏਡੀਜੀ, ਪੀਵੀ ਰਮਾ ਸ਼ਾਸਤਰੀ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਦੀ ਇਸ ਬਾਰੇ ਗੱਲ ਕੀਤੀ ਜਾਵੇ ਤਾਂ ਬੀ.ਐੱਸ.ਐੱਫ਼ ਨੇ ਡੇਢ ਸਾਲ 'ਚ 11 ਡਰੋਨਾਂ ਨੂੰ ਹੇਠਾਂ ਡੇਗਿਆ ਹੈ ਅਤੇ 307 ਡਰੋਨਾਂ ਦਾ ਖ਼ਦੇੜਿਆ ਹੈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ
ਇਸ ਦੇ ਨਾਲ ਹੀ 600 ਕਿਲੋ ਦੇ ਕਰੀਬ ਹੈਰੋਇਨ ਅਤੇ 208 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ, ਭਾਵੇਂ ਅੱਤਵਾਦੀ ਜਾਂ ਸਮੱਗਲਰ ਕਿਸੇ ਦੀ ਮਦਦ ਲੈ ਲੈਣ ਪਰ ਬੀ.ਐੱਸ.ਐੱਫ. ਦੀ ਤਕਨਾਲੋਜੀ ਨਾਲ ਅੱਤਵਾਦੀਆਂ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਬੀ.ਐੱਸ.ਐੱਫ. ਦੇ ਪੀਵੀ ਰਮਾ ਸ਼ਾਸਤਰੀ ਏਡੀਜੀ ਦੇ ਅਧੀਨ ਭਾਰਤ-ਪਾਕਿਸਤਾਨ ਸਰਹੱਦ ਹੈ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ਼ ਦੀ ਰੇਂਜ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਹੈ, ਜ਼ਾਹਰ ਹੈ ਕਿ ਇਸ ਨਾਲ ਬੀ.ਐੱਸ.ਐੱਫ਼ ਨੂੰ ਫਾਇਦਾ ਹੋਇਆ ਹੈ, ਬੀ.ਐੱਸ.ਐੱਫ਼ ਹਮੇਸ਼ਾ ਹੀ ਬਾਰਡਰ 'ਤੇ ਚੌਕਸ ਰਹਿੰਦੀ ਹੈ। ਬਾਰਡਰ ਅਤੇ ਕਈ ਮਾਮਲਿਆਂ 'ਚ ਪੰਜਾਬ ਪੁਲਸ ਦਾ ਸਹਿਯੋਗ ਵੀ ਲਿਆ ਜਾਂਦਾ ਹੈ ਜੇਕਰ ਬੀ.ਐੱਸ.ਐੱਫ਼ ਦਾ ਦਾਇਰਾ ਵਧਾਇਆ ਜਾਵੇ ਤਾਂ ਇਸਦਾ ਫਾਇਦਾ ਬੀ.ਐੱਸ.ਐੱਫ਼. ਨੂੰ ਰਹਿੰਦਾ ਹੈ।
ਇਹ ਵੀ ਪੜ੍ਹੋ- ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਸ ਦੀ ਨਿਵੇਕਲੀ ਪਹਿਲ, ਇੰਝ ਹੋਵੇਗੀ ਕਾਨੂੰਨ ਵਿਵਸਥਾ ਲਈ ਤੁਰੰਤ ਕਾਰਵਾਈ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਉਜੜੇ ਦੋ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਚੜ੍ਹਦੀ ਜਵਾਨੀ ਜਹਾਨੋਂ ਤੁਰ ਗਏ ਨੌਜਵਾਨ
NEXT STORY