ਫਿਰੋਜ਼ਪੁਰ/ਗੁਰੂਹਰਸਹਾਏ/ਮਮਦੋਟ (ਕੁਮਾਰ, ਸੁਨੀਲ ਵਿੱਕੀ, ਸ਼ਰਮਾ)– ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਜੋਗਿੰਦਰ ਚੌਕੀ ਦੇ ਏਰੀਆ ਵਿਚ ਬੀ.ਐੱਸ.ਐੱਫ. ਦੀ ਕੰਪਨੀ 182 ਬਟਾਲੀਅਨ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜਿਆ ਗਿਆ ਇਕ ਵਿਦੇਸ਼ੀ ਡਰੋਨ, 500 ਗ੍ਰਾਮ ਹੈਰੋਇਨ ਅਤੇ ਇਕ ਗਲੌਕ ਪਿਸਤੌਲ ਦਾ ਮੈਗਜ਼ੀਨ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੱਖੋ ਕੇ ਬਹਿਰਾਮ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 182 ਬਟਾਲੀਅਨ ਦੇ ਅਸਿਸਟੈਂਟ ਕਮਾਂਡਰ ਜੀ ਕੰਪਨੀ ਸੰਤੋਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਲਿਖਤੀ ਸੂਚਨਾ ’ਚ ਦੱਸਿਆ ਕਿ ਬੀਤੀ ਰਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜੋਗਿੰਦਰ ਚੌਕੀ ਦੇ ਇਲਾਕੇ ’ਚ ਸਰਚ ਮੁਹਿੰਮ ਚਲਾਈ, ਜਿਥੇ ਖੇਤਾਂ ਵਿਚੋਂ ਬੀ.ਐੱਸ.ਐੱਫ. ਦੇ 500 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਦੇਸ਼ੀ ਡਰੋਨ ਅਤੇ ਮੈਗਜ਼ੀਨ ਮਿਲਿਆ ਹੈ, ਜਿਸ ਨੂੰ ਲੈ ਕੇ ਥਾਣਾ ਲੱਖੋ ਕੇ ਬਹਿਰਾਮ ’ਚ ਪੁਲਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਹੜੇ ਭਾਰਤੀ ਸਮੱਗਲਰਾਂ ਨੇ ਪਾਕਿਸਤਾਨੀ ਸਮੱਗਲਰਾਂ ਤੋਂ ਮੰਗਵਾਈ ਸੀ ਅਤੇ ਅੱਗੇ ਕਿਥੇ ਸਪਲਾਈ ਕੀਤੀ ਜਾਣੀ ਸੀ ? ਬੀ.ਐੱਸ.ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਨੇ ਇਕ ਵਾਰ ਫਿਰ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਨਸਨੀਖੇਜ਼ ਵਾਰਦਾਤ ; ਬੱਸ ਸਟੈਂਡ 'ਚ ਸੁੱਤੀ ਔਰਤ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕੀਤਾ ਗਿਆ ਕਤ.ਲ
NEXT STORY