ਬੁਢਲਾਡਾ (ਮਨਜੀਤ) : ਹਲਕਾ ਬੁਢਲਾਡਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਰਣਵੀਰ ਸਿੰਘ ਭਲਵਾਨ ਡੀ.ਐੱਸ.ਪੀ, ਸੀ.ਆਈ.ਡੀ ਮਾਨਸਾ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ।
ਇਸ ਬੇਵਕਤੀ ਮੌਤ 'ਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ, ਐੱਸ.ਐੱਸ.ਪੀ ਮਾਨਸਾ ਡਾ: ਨਰਿੰਦਰ ਭਾਰਗਵ, ਐੱਸ.ਡੀ.ਐੱਮ ਬੁਢਲਾਡਾ ਆਦਿੱਤਿਯਾ ਡੇਚਲਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਨੇਤਾ ਡਾ: ਨਿਸ਼ਾਨ ਸਿੰਘ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੈਕਚਰਾਰ ਅਮਨਪ੍ਰੀਤ ਸਿੰਘ ਬਾਬਾ ਨੇ ਦੱਸਿਆ ਕਿ ਡੀ.ਐੱਸ.ਪੀ ਰਣਵੀਰ ਸਿੰਘ ਭਲਵਾਨ ਦਾ ਸੰਸਕਾਰ ਟਿੱਲੇ ਵਾਲਾ ਟੋਬਾ ਨੇੜੇ ਸ਼ਮਸ਼ਾਨ ਘਾਟ ਵਿਖੇ 6ਨਵੰਬਰ ਨੂੰ 3 ਵਜੇ ਕੀਤਾ ਜਾਵੇਗਾ।
ਵਿਧਾਨ ਸਭਾ ਇਜਲਾਸ : ਨਾਇਡੂ ਸਮੇਤ ਪੁੱਜੀਆਂ ਹਸਤੀਆਂ ਨੂੰ ਭੇਂਟ ਕੀਤੇ ਗਏ ਯਾਦਗਾਰੀ ਚਿੰਨ੍ਹ
NEXT STORY