ਬਠਿੰਡਾ, (ਵਰਮਾ)- ਸੈਲਫੀ ਲੈਣ ਦੇ ਚੱਕਰ ’ਚ ਕਈ ਲੋਕ ਜਾਨਾਂ ਗੁਆ ਚੁੱਕੇ ਹਨ ਪਰ ਪੀ. ਆਰ. ਟੀ. ਸੀ. ਬੱਸ ਚਾਲਕ ਦਾ ਅਜੀਬੋ ਗਰੀਬ ਸ਼ੌਕ ਚਲਦੀ ਬੱਸ ’ਚ ਮੋਬਾਇਲ ਚੈਟਿੰਗ ਕਰਨਾ, ਬੱਸ ’ਚ ਬੈਠੀਆਂ 50 ਤੋਂ ਜ਼ਿਆਦਾ ਸਵਾਰੀਆਂ ਦੀ ਜਾਨ ਨੂੰ ਜੋਖਿਮ ਵਿਚ ਪਾਉਣ ਵਾਲਾ ਹੈ। ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਵੀਰਵਾਰ ਨੂੰ ਮਲੋਟ ਤੋਂ 1.40 ਵਜੇ ਚੱਲਣ ਵਾਲੀ ਪੀ. ਆਰ. ਟੀ. ਸੀ. ਬੱਸ ਦਾ ਚਾਲਕ ਸਵਾਰੀਆਂ ਨਾਲ ਭਰੀ ਬੱਸ ਦੀ ਪ੍ਰਵਾਹ ਕੀਤੇ ਬਿਨਾਂ ਹੀ ਚਾਲਕ ਸੀਟ ’ਤੇ ਬੈਠ ਕੇ ਮੋਬਾਇਲ ਚੈਟਿੰਗ ਕਰਦਾ ਰਿਹਾ। ਕੁਝ ਸਵਾਰੀਆਂ ਦੇ ਟੋਕਣ ’ਤੇ ਵੀ ਉਹ ਨਾ ਰੁਕਿਆ। ਜਿਵੇਂ ਹੀ ਸਡ਼ਕ ਖਾਲੀ ਨਜ਼ਰ ਆਉਂਦੀ ਤਾਂ ਉਹ ਮੋਬਾਇਲ ’ਤੇ ਚੈਟਿੰਗ ਕਰਨ ਲੱਗਦਾ। ਕੁਝ ਸਵਾਰੀਆਂ ਉੱਠ ਕੇ ਪਿੱਛੇ ਚਲੀਆਂ ਗਈਆਂ ਪਰ ਇਕ ਸਵਾਰੀ ਨੇ ਉਕਤ ਦੀ ਵੀਡੀਓ ਬਣਾ ਲਈ, ਜੋ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜੋ ਬਾਅਦ ਵਿਚ ਕਈ ਟੀ. ਵੀ. ਚੈਨਲਾਂ ’ਤੇ ਵੀ ਚੱਲਿਆ ਹੈ, ਜਿਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਜੀ. ਐੱਮ.
ਪੀ. ਆਰ. ਟੀ. ਸੀ. ਦੇ ਜੀ. ਐੱਮ. ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਉਕਤ ਚਾਲਕ ਕੁਲਦੀਪ ਸਿੰਘ ਨੂੰ ਉਪਰੋਕਤ ਘਟਨਾ ਸਦਕਾ ਨੌਕਰੀ ਤੋਂ ਹਟਾ ਦਿੱਤਾ ਹੈ ਜੋ ਕਿ ਸਰਵਿਸ ਪ੍ਰੋਵਾਈਡਰ ਕੰਪਨੀ ਐੱਸ. ਐੱਸ. ਕੰਪਨੀ ਵਲੋਂ ਦਿੱਤਾ ਗਿਆ ਸੀ।
ਵਾਹਨਾਂ ਦੀ ਟੱਕਰ ’ਚ ਪਿਓ-ਪੁੱਤ ਸਣੇ 3 ਦੀ ਮੌਤ
NEXT STORY