ਲੁਧਿਆਣਾ (ਮੁੱਲਾਂਪੁਰੀ) : ਲਾਕ ਡਾਊਨ ਤੇ ਕਰਫਿਊ ਦੌਰਾਨ ਭਾਵੇਂ ਹੁਣ ਸਰਕਾਰ ਨੇ ਕੁੱਝ ਛੋਟਾਂ ਦੇ ਦਿੱਤੀਆਂ ਹਨ ਤੇ ਬੱਸਾਂ ਨੂੰ ਵੀ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ ਪਰ ਸੜਕਾਂ ’ਤੇ ਨਜ਼ਰ ਆਉਂਦੀਆਂ ਟਾਵੀਆਂ-ਟਾਵੀਆਂ ਬੱਸਾਂ 'ਚ ਸਵਾਰੀਆਂ ਨਾ-ਮਾਤਰ ਭਾਵ 20-25 ਹੀ ਮਸਾਂ ਦਿਖਾਈ ਦਿੰਦੀਆਂ ਹਨ। ਬੱਸ ਅੱਡੇ ’ਤੇ ਪਹਿਲਾਂ ਵਾਲਾ ਨਜ਼ਾਰਾ ਨਹੀਂ, ਛੋਟੇ ਕਸਬਿਆਂ ਦੇ ਬੱਸ ਅੱਡਿਆਂ ’ਤੇ ਓਨੀ ਚਹਿਲ-ਪਹਿਲ ਨਹੀਂ। ਪਿੰਡ ਦੇ ਰਾਹ ’ਤੇ ਸਵਾਰੀ ਨਜ਼ਰ ਤੱਕ ਨਹੀਂ ਆ ਰਹੀ।
ਗੱਲ ਕੀ, ਲੋਕ ਕੋਰੋਨਾ ਮਹਾਂਮਾਰੀ ਕਾਰਨ ਹੁਣ ਬੱਸਾਂ 'ਚ ਸਫਰ ਕਰਨ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇਹ ਹਾਲਾਤ ਦੇਖ ਦੇ ਇਕ ਸਿਆਣੇ ਵੱਲੋਂ ਵਰਤੀ ਗਈ ਇਹ ਅਖਾਣ ਅਸਲੋਂ ਹੀ ਢੁਕਦੀ ਹੈ ਕਿ ‘ਟਾਵੀਆਂ-ਟਾਵੀਆਂ ਸਵਾਰੀਆਂ, ਖਾਲੀ ਭੱਜਣ ਲਾਰੀਆਂ।’ ਜਦੋਂ ਕਿ ਸਰਕਾਰ ਨੇ ਸਵਾਰੀਆਂ ਦੀ ਮੁੱਢਲੀ ਮੈਡੀਕਲ ਜਾਂਚ ਕਰ ਕੇ ਹੀ ਉਨ੍ਹਾਂ ਨੂੰ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਹੈ ਪਰ ਫਿਰ ਵੀ ਸਵਾਰੀਆਂ ਡਰੀਆਂ ਹੋਈਆਂ ਹਨ। ਸਰਕਾਰ ਅਤੇ ਟਰਾਂਸਪੋਰਟ ਮਹਿਕਮਾ ਕੋਰੋਨਾ ਤੋਂ ਬਚਣ ਲਈ ਸਾਰੇ ਪ੍ਰਬੰਧ ਕਰ ਕੇ ਤਿਆਰੀ 'ਚ ਹੈ ਪਰ ਸਵਾਰੀਆਂ ਨਹੀਂ ਦਿਖ ਰਹੀਆਂ। ਲੁਧਿਆਣਾ ਸ਼ਹਿਰ 'ਚ ਪੀ. ਆਰ. ਟੀ. ਸੀ. ਦੀਆਂ ਬੱਸਾਂ ਦੇ ਕਾਫਿਲੇ ਪਿਛਲੇ 20 ਦਿਨਾਂ ਤੋਂ ਪਰਵਾਸੀ ਮਜ਼ਦੂਰਾਂ ਨੂੰ ਵੱਖ-ਵੱਖ ਥਾਵਾਂ ਤੋਂ ਰੇਲਵੇ ਸਟੇਸ਼ਨ ’ਤੇ ਲਿਆਉਣ ਲਈ ਜ਼ਰੂਰ ਦੇਖੇ ਜਾ ਰਹੇ ਹਨ।
ਭੇਦਭਰੇ ਹਲਾਤਾਂ 'ਚ ਨੌਜਵਾਨ ਦੀ ਮੌਤ
NEXT STORY