ਲੁਧਿਆਣਾ, (ਮੁਕੇਸ਼)— ਚੰਡੀਗੜ੍ਹ ਰੋਡ 'ਤੇ ਵੱਖ-ਵੱਖ ਹਾਦਸਿਆਂ 'ਚ ਕਈ ਗੱਡੀਆਂ ਆਪਸ 'ਚ ਟਕਰਾ ਗਈਆਂ। ਪਹਿਲਾ ਹਾਦਸਾ ਜਮਾਲਪੁਰ ਬਿਜਲੀਘਰ ਸਾਹਮਣੇ ਵਾਪਰਿਆ, ਜਿਸ 'ਚ ਕਾਰ ਚਾਲਕ ਵਲੋਂ ਅਚਾਨਕ ਯੂ-ਟਰਨ ਲੈਣ ਲਈ ਮਾਰੀ ਬ੍ਰੇਕ ਵਜੋਂ ਕਾਰ ਪਿੱਛੇ ਤੁਰੇ ਆ ਰਹੇ ਵਾਹਨ ਆਪਸ 'ਚ ਟਕਰਾ ਗਏ। ਬ੍ਰੇਕ ਲਗਾਉਣ ਵਾਲਾ ਕਾਰ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਆਪਸ 'ਚ ਟਕਰਾਈਆਂ ਕਾਰਾਂ ਦੇ ਮਾਲਕ ਹੋਏ ਨੁਕਸਾਨ ਨੂੰ ਲੈ ਕੇ ਆਪਸ 'ਚ ਲੜਨ ਲੱਗ ਪਏ। ਮਾਹੌਲ ਕਾਫੀ ਭਖ ਉੱਠਿਆ। ਹੱਥੋਪਾਈ ਦੀ ਨੌਬਤ ਆ ਗਈ ਪਰ ਲੋਕਾਂ ਨੇ ਵਿਚਾਲੇ ਪੈ ਕੇ ਮਾਹੌਲ ਨੂੰ ਸ਼ਾਂਤ ਕੀਤਾ ਤੇ ਕਾਰ ਸਵਾਰਾਂ ਨੂੰ ਆਪਣਾ-ਆਪਣਾ ਨੁਕਸਾਨ ਆਪ ਹੀ ਰਿਪੇਅਰ ਕਰਵਾਉਣ ਦੀ ਗੱਲ ਕਰਕੇ ਤੋਰ ਦਿੱਤਾ।
ਦੂਸਰਾ ਹਾਦਸਾ ਚੰਡੀਗੜ੍ਹ ਹਾਈ ਵੇ 'ਤੇ ਜਮਾਲਪੁਰ ਚੌਕ 'ਚ ਵਾਪਰਿਆ। ਕਿਹਾ ਜਾਂਦਾ ਹੈ ਕਿ ਨਸ਼ੇ 'ਚ ਟੁੰਨ ਕਾਰ ਚਾਲਕ ਨੇ ਰੈੱਡ ਲਾਈਟ 'ਤੇ ਖੜ੍ਹੀਆਂ ਕਈ ਗੱਡੀਆਂ ਠੋਕ ਸੁੱਟੀਆਂ। ਟੱਕਰ ਮਾਰਨ ਵਾਲੀ ਕਾਰ 'ਚ 4 ਲੋਕ ਸਵਾਰ ਸਨ, ਜੋ ਲੜਾਈ 'ਤੇ ਉਤਰ ਆਏ। ਰਾਹਗੀਰਾਂ ਨੇ ਮਾਹੌਲ ਸ਼ਾਂਤ ਕੀਤਾ। ਤਿੰਨ-ਚਾਰ ਥਾਣਇਆਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਕਾਰ ਚਾਲਕ ਦਾ ਕਹਿਣਾ ਸੀ ਕਿ ਬ੍ਰੇਕ ਫੇਲ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਮੀਨੀ ਵਿਵਾਦ ਕਾਰਣ ਮਾਰੀਆਂ ਸੱਟਾਂ, 5 'ਤੇ ਪਰਚਾ ਦਰਜ
NEXT STORY