ਅਬੋਹਰ(ਸੁਨੀਲ) : ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਧੋਖਾਧੜੀ ਦੇ ਦੋਸ਼ ’ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਵਿਨੋਦ ਕੁਮਾਰ ਪੁੱਤਰ ਧਰਮਪਾਲ ਵਾਸੀ ਬੱਲੂਆਣਾ ਨੇ ਦੱਸਿਆ ਕਿ ਰਵੀਤ ਵਧਵਾ ਪੁੱਤਰ ਸੰਦੀਪ ਵਧਵਾ ਵਾਸੀ ਵਾਰਡ ਨੰਬਰ 19 ਮਾਡਲ ਟਾਊਨ ਸ੍ਰੀਗੰਗਾਨਗਰ ਨੇ 1-1-23 ਤੋਂ 24-4-2024 ਤੱਕ ਘਰ ਦੀਆਂ ਲੋੜਾਂ ਲਈ ਪੈਸੇ ਮੰਗੇ ਸਨ ਅਤੇ ਅਪਣਾ ਰਾਜਸਥਾਨ ਵਿੱਚ ਇਕ ਪਲਾਟ 25 ਲੱਖ ਵਿੱਚ ਦੇਣਾ ਤੈਅ ਕੀਤਾ ਸੀ।
ਇਹ ਵੀ ਪੜ੍ਹੋ- ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ
ਵਿਨੋਦ ਕੁਮਾਰ ਨੇ ਦੱਸਿਆ ਕਿ ਰਵੀਤ ਵਧਵਾ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ 20 ਲੱਖ ਰੁਪਏ ਲਏ ਸਨ ਅਤੇ ਬਾਕੀ 5 ਲੱਖ ਰੁਪਏ ਪਲਾਟ ਦੀ ਰਜਿਸਟਰੀ ਕਰਵਾਉਣ ਸਮੇਂ ਲੈਣੇ ਤੈਅ ਕੀਤੇ ਸੀ। ਵਿਨੋਦ ਕੁਮਾਰ ਨੇ ਦੱਸਿਆ ਕਿ ਰਵੀਤ ਵਧਵਾ ਨਾ ਤਾਂ ਪਲਾਟ ਦੀ ਰਜਿਸਟਰੀ ਕਰਵਾ ਰਿਹਾ ਹੈ ਅਤੇ ਨਾ ਹੀ ਮੇਰੇ ਕੋਲੋਂ ਲਏ 20 ਲੱਖ ਰੁਪਏ ਵਾਪਸ ਕਰ ਰਿਹਾ ਹੈ।ਪੁਲਸ ਨੇ ਵਿਨੋਦ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਰਵੀਤ ਵਧਵਾ ਖ਼ਿਲਾਫ਼ ਆਈਪੀਸੀ ਦੀ ਧਾਰਾ 406-420-506 ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਇੰਸਪੈਕਟਰ ਗ੍ਰਿਫ਼ਤਾਰ
NEXT STORY