ਚੰਡੀਗੜ੍ਹ (ਰਾਏ): ਚੰਡੀਗੜ੍ਹ ਵਿਕਾਸ ਕਮੇਟੀ ਵਲੋਂ ਸਿਟੀ ਬਿਊਟੀਫੁੱਲ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਚੰਡੀਗੜ੍ਹ ਵਿਕਾਸ ਸਮਿਤੀ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਲਾਈਟ ਪੁਆਇੰਟਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਸਕੂਲਾਂ ਵਿਚ ਭੇਜੇਗੀ ਤਾਂ ਜੋ ਬੱਚੇ ਭੀਖ ਮੰਗਣ ਦੀ ਥਾਂ ਪੜ੍ਹ-ਲਿਖ ਸਕਣ। ਇਸ ਤੋਂ ਇਲਾਵਾ ਭੀਖ ਮੰਗਣ ਵਾਲੀਆਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।
ਇਸ ਬਾਰੇ ਚੰਡੀਗੜ੍ਹ ਵਿਕਾਸ ਸਮਿਤੀ ਦੀ ਪ੍ਰਧਾਨ ਡਾ. ਸੰਦੀਪ ਸੰਧੂ ਨੇ ਕਿਹਾ ਕਿ ਔਰਤਾਂ ਨੂੰ ਸਿਲਾਈ-ਕਢਾਈ ਤੋਂ ਲੈ ਕੇ ਘਰ ਵਿਚ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਸ਼ਹਿਰਾਂ ਵਿਚ ਭਿਖਾਰੀਆਂ ਨੂੰ ਖ਼ਤਮ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਹਨ, ਉਸ ਤਹਿਤ ਵੀ ਭੀਖ ਮੰਗਣ ਵਾਲਿਆਂ ਦੀ ਬਣਦੀ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ 'ਚ ਵੇਚਣ ਵਾਲੇ 2 ਸਮੱਗਲਰ 66 ਕਿੱਲੋ ਅਫੀਮ ਸਣੇ STF ਨੇ ਕੀਤੇ ਕਾਬੂ
ਡਾ. ਸੰਦੀਪ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਦਾ ਦੇਸ਼-ਵਿਦੇਸ਼ ਵਿਚ ਇਕ ਸੁੰਦਰ ਸ਼ਹਿਰ ਵਜੋਂ ਅਕਸ ਹੈ। ਇਸ ਸਮੇਂ ਸ਼ਹਿਰ ਦੇ ਚੌਕਾਂ, ਬਾਜ਼ਾਰਾਂ ਅਤੇ ਸੈਰ ਸਪਾਟੇ ਵਾਲੀਆਂ ਥਾਂਵਾਂ 'ਤੇ ਭਿਖਾਰੀ ਵੱਡੀ ਗਿਣਤੀ ਵਿਚ ਮੌਜੂਦ ਹਨ। ਇਸ ਨਾਲ ਸ਼ਹਿਰ ਦਾ ਅਕਸ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਕਾਸ ਸਮਿਤੀ ਭੀਖ ਮੰਗਣ ਵਾਲੇ ਛੋਟੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਕੰਮ ਕਰੇਗੀ। ਭੀਖ ਮੰਗਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਭੀਖ ਮੰਗਣ ਤੋਂ ਦੂਰ ਰਹਿਣ। ਇਸ ਲਈ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਵੀ ਜੋੜਿਆ ਜਾਵੇਗਾ।
ਇਸ ਸਬੰਧੀ ਚੰਡੀਗੜ੍ਹ ਵਿਕਾਸ ਸਮਿਤੀ ਵਲੋਂ ਜਲਦੀ ਹੀ ਸਰਵੇਖਣ ਸ਼ੁਰੂ ਕੀਤਾ ਜਾਵੇਗਾ। ਸਮਿਤੀ ਦੀ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰੇਗੀ। ਇਹ ਦੇਖਿਆ ਜਾਵੇਗਾ ਕਿ ਸ਼ਹਿਰ ਵਿਚ ਕਿੰਨੇ ਭਿਖਾਰੀ ਹਨ ਅਤੇ ਉਨ੍ਹਾਂ ਦੇ ਭੀਖ ਮੰਗਣ ਦਾ ਮੁੱਖ ਕਾਰਨ ਕੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿਚ ਭਿਖਾਰੀ ਮੁਕਤ ਐਲਾਨੇ ਗਏ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪੰਚਕੂਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਪਹੁੰਚਿਆ ਸ਼ਹੀਦ ਗਿਆਨ ਸਿੰਘ ਦਾ ਪਾਰਥਿਵ ਸਰੀਰ, ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ (ਵੀਡੀਓ)
ਚੰਡੀਗੜ੍ਹ ਵਿਕਾਸ ਸਮਿਤੀ ਇਹ ਵੀ ਦੇਖੇਗੀ ਕਿ ਕੋਈ ਵੀ ਅੰਗਹੀਣ ਜਾਂ ਬਿਮਾਰ ਹੋਣ ਕਾਰਣ ਭੀਖ ਮੰਗਣ ਲਈ ਮਜਬੂਰ ਨਾ ਹੋਵੇ। ਅਜਿਹੇ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ। ਡਾ. ਸੰਦੀਪ ਸੰਧੂ ਅਨੁਸਾਰ ਚੰਡੀਗੜ੍ਹ ਵਿਕਾਸ ਸਮਿਤੀ ਵਲੋਂ ਵੱਖ-ਵੱਖ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਦੇ ਆਯੋਜਨ ਦਾ ਮਕਸਦ ਸਮਾਜ ਦੇ ਪਿਛੜੇ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪਹਿਲਾਂ ਫੇਸਬੁੱਕ 'ਤੇ ਕੀਤੀ ਵਿਆਹੁਤਾ ਨਾਲ ਦੋਸਤੀ, ਫਿਰ ਅਗਵਾ ਕਰ ਕੇ ਕੀਤਾ ਸਮੂਹਿਕ ਜਬਰ-ਜਿਨਾਹ
NEXT STORY