ਜਲੰਧਰ (ਜ. ਬ.)–ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਇੰਚਾਰਜ ਅਸ਼ਵਨੀ ਅਗਰਵਾਲ ਜਿਹੜੇ ਕਿ ਮੇਅਰ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਹਨ, ਉਨ੍ਹਾਂ ਨੇ ਜਲੰਧਰ ਨਗਰ ਨਿਗਮ ਦੀ 80 ਨੰਬਰ ਵਾਰਡ ਤੋਂ ਚੋਣ ਜਿੱਤੀ। ਅਸ਼ਵਨੀ ਅਗਰਵਾਲ ਨੇ ਇਹ ਚੋਣ ਕਾਂਗਰਸੀ ਉਮੀਦਵਾਰ ਰਵੀ ਸੈਣੀ ਨੂੰ ਹਰਾ ਕੇ ਜਿੱਤੀ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਰਵੀ ਸੈਣੀ ਉੱਤਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦੇ ਖਾਸਮ-ਖਾਸ ਸਮਝੇ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ ਆਈ ਸਾਹਮਣੇ
ਵਿਕਾਸ ਦੇ ਏਜੰਡੇ ਨਾਲ ਚੋਣ ਲੜ ਕੇ ਕੌਂਸਲਰ ਬਣੇ ਅਸ਼ਵਨੀ ਅਗਰਵਾਲ ਦਾ ਕਹਿਣਾ ਹੈ ਕਿ ਉਹ ਮੇਅਰ ਬਣਦੇ ਹਨ ਤਾਂ ਸ਼ਹਿਰ ਵਿਚ ਇਕ ਬਰਾਬਰ ਸਾਰੇ ਵਾਰਡਾਂ ਦਾ ਸਿਆਸਤ ਤੋਂ ਉੱਪਰ ਉੱਠ ਕੇ ਵਿਕਾਸ ਹੋਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਨ੍ਹਾਂ ਨੂੰ ਵਾਰਡ ਨੰਬਰ 80 ਤੋਂ ਚੋਣ ਲੜਾਉਣ ਲਈ ਧੰਨਵਾਦ ਕੀਤਾ। ਵਰਣਨਯੋਗ ਹੈ ਕਿ ਅਸ਼ਵਨੀ ਅਗਰਵਾਲ ਸਮਾਜ-ਸੇਵਾ ਦੇ ਕੰਮਾਂ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਵੱਖ-ਵੱਖ ਮੁਹੱਲਿਆਂ ਨੂੰ ਸਾਫ਼-ਸੁਥਰਾ ਰੱਖਣ ਲਈ ਉਨ੍ਹਾਂ 2 ਸਾਲ ਪਹਿਲਾਂ ਜਿੱਥੇ ਆਪਣੇ ਪੱਧਰ ’ਤੇ ਸਫਾਈ ਕਰਮਚਾਰੀ ਰੱਖੇ, ਜਿਨ੍ਹਾਂ ਨੂੰ ਤਨਖ਼ਾਹ ਉਹ ਆਪਣੇ ਕੋਲੋਂ ਦਿੰਦੇ ਸਨ, ਉਥੇ ਹੀ ਉਨ੍ਹਾਂ ਮੁਹੱਲਿਆਂ ਵਿਚ ਫੌਗਿੰਗ ਲਈ ਆਪਣੀਆਂ ਮਸ਼ੀਨਾਂ ਤਕ ਖ਼ਰੀਦੀਆਂ ਹੋਈਆਂ ਸਨ। ਉਨ੍ਹਾਂ ਵਾਅਦਾ ਕੀਤਾ ਕਿ ਵਾਰਡ ਨਿਵਾਸੀਆਂ ਨੂੰ ਆਪਣੇ ਕੰਮਾਂ ਵਾਸਤੇ ਸਰਕਾਰੀ ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ ਅਤੇ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਤੋਂ ਹੀ ਲੋਕਾਂ ਦੇ ਸਰਕਾਰੀ ਕੰਮ ਕਰਵਾਏ ਜਾਣਗੇ। ਮੇਅਰ ਅਹੁਦੇ ਨੂੰ ਲੈ ਕੇ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਹਾਈਕਮਾਨ ਜਿਹੜੀ ਵੀ ਜ਼ਿੰਮੇਵਾਰੀ ਸੌਂਪੇਗੀ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਪ' ਦੇ ਉਮੀਦਵਾਰ ਡਾ. ਮਨੀਸ਼ ਨੇ ਭਾਜਪਾ ਦੇ ਰਾਜਨ ਅੰਗੁਰਾਲ ਨੂੰ 58 ਵੋਟਾਂ ਨਾਲ ਹਰਾਇਆ
NEXT STORY