ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਕੂੜੇ ਦੇ ਡੰਪ ਨੂੰ ਖ਼ਤਮ ਕਰਨ ਨੂੰ ਲੈ ਕੇ ਮੁਹੱਲਾ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 39ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਗਲੀ ਮੁਹੱਲਿਆਂ ਵਿਚ ਗੰਦਗੀ ਦੇ ਢੇਰ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਜੋ ਬੇ-ਸਿੱਟਾ ਰਹੀਆਂ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਅਮਰਿੰਦਰ ਸਿੰਘ ਦਾਤੇਵਾਸ ਨੇ ਨਗਰ ਕੌਂਸਲ ਅਤੇ ਉਸਦੇ ਅਧਿਕਾਰੀਆਂ ਤੇ ਸਵੱਛ ਭਾਰਤ ਮੁਹਿੰਮ ਅਧੀਨ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਰੋੜਾਂ ਰੁਪਏ ਗ੍ਰਾਂਟ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਗ੍ਰਾਂਟਾਂ ਸ਼ੱਕ ਦੇ ਘੇਰੇ ਵਿਚ ਹਨ। ਉਨ੍ਹਾਂ ਕਿਹਾ ਕਿ 2022 ਵਿਚ ਅਬਾਦੀ ਵਿਚਕਾਰ ਐਮ.ਆਰ.ਐਫ. ਸੈਡਾ ਦਾ ਨਿਰਮਾਣ ਕਿਉਂ ਕੀਤਾ ਗਿਆ ਕੀ ਇਹ ਅਧਿਕਾਰੀ ਗ੍ਰਾਂਟਾਂ ਨੂੰ ਖੁਰਦ ਬੁਰਦ ਕਰਨ ਲਈ ਬੇ ਤਰਤੀਬੇ ਢੰਗ ਨਾਲ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਸਵੱਛ ਭਾਰਤ ਅਧੀਨ ਬਣੇ ਪਖਾਨੇ ਅਤੇ ਨਵੇਂ ਲਿਆਂਦੇ ਵਹੀਕਲਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਗੰਭੀਰਤਾ ਨਾਲ ਇਸ ਪਾਸੇ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ 39 ਦਿਨਾਂ ਤੋਂ ਚੱਲ ਰਹੇ ਧਰਨੇ ਸੰਬੰਧੀ ਹੱਲ ਲਈ ਮੀਟਿੰਗਾਂ ਤੋਂ ਇਲਾਵਾ ਪ੍ਰਸ਼ਾਸ਼ਨ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਏ.ਡੀ.ਸੀ. ਮਾਨਸਾ ਵੱਲੋਂ ਕੀਤੀ ਗਈ ਮੀਟਿੰਗ ਵੀ ਬੇ-ਸਿੱਟਾ ਰਹੀ। ਉਨਾਂ ਐਲਾਨ ਕੀਤਾ ਕਿ ਸਵੱਛ ਭਾਰਤ ਮੁਹਿੰਮ ਹੋਏ ਫੰਡਾਂ ਦੀ ਦੁਰਵਰਤੋਂ ਲਈ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਕਰਵਾਂਵਗੇ। ਇਸ ਸੰਬੰਧੀ ਸ਼ਹਿਰੀਆਂ ਦਾ ਇਕ ਵਫਦ ਕੇਂਦਰੀ ਹਾਈਕਮਾਂਡ ਨੂੰ ਮਿਲੇਗਾ। ਕੌਂਸਲਰ ਸੁਖਦੀਪ ਸਿੰਘ ਸੋਨੀ ਨੇ ਕਿਹਾ ਕਿ ਨਗਰ ਕੌਂਸਲ ਦਾ ਕਾਰਜਸਾਧਕ ਅਫਸਰ ਜਾਣ ਬੁਝ ਕੇ ਸ਼ਹਿਰ ਦੇ ਲੋਕਾਂ ਨੂੰ ਅਤੇ ਅਫਸਰਸ਼ਾਹੀ ਨੂੰ ਗੁਮਰਾਹ ਕਰ ਰਿਹਾ ਹੈ। ਜੇਕਰ ਸ਼ਹਿਰ ਪ੍ਰਤੀ ਕਾਰਜਸਾਧਕ ਅਫਸਰ ਇਮਾਨਦਾਰ ਹੁੰਦਾ ਤਾਂ ਅੱਜ ਤੋਂ ਇੱਕ ਮਹੀਨਾ ਪਹਿਲਾ ਹੀ ਸਮੂਹ ਕੋਂਸਲਰਾਂ, ਵਿਧਾਇਕ ਅਤੇ ਲੋਕਾਂ ਦੀ ਹਾਜਰੀ ਵਿਚ ਬੈਠ ਕੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਦਾ ਉਪਰਾਲਾ ਕਰ ਸਕਦਾ ਸੀ। ਪ੍ਰੰਤੂ ਕਾਰਜਸਾਧਕ ਅਫਸਰ ਵੱਲੋਂ ਕੋਈ ਆਪਸੀ ਹੱਲ ਕੱਢਣਾ ਚੰਗਾ ਹੀ ਨਹੀਂ ਸਮਝਿਆ ਗਿਆ।
ਰੇਲਵੇ ਸਟੇਸ਼ਨ 'ਤੇ ਅਣਪਛਾਤੇ ਵਿਅਕਤੀ ਦੀ ਮੌਤ
NEXT STORY