ਫ਼ਿਰੋਜ਼ਪੁਰ (ਸੰਨੀ ਚੋਪੜਾ): ਜਿੱਥੇ ਸਰਕਾਰਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ’ਚ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਪਰ ਉਨ੍ਹਾਂ ਦਾਅਵਿਆਂ ਦੀ ਹਵਾ ਉਸ ਸਮੇਂ ਨਿਕਲੀ ਜਦੋਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਨਹੀਂ ਦੇ ਸਕੇ। ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਸਿਵਲ ਹਸਪਤਾਲ ’ਚ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕਹਿਣ ਨੂੰ ਤਾਂ ਕਰੋੜਾਂ ਰੁਪਏ ਦੇ 7 ਵੈਂਟੀਲੇਟਰ ਪਏ ਹਨ ਪਰ ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਸਪੈਸ਼ਲਲਿਸਟ ਡਾਕਟਰ ਜਾਂ ਟੈਕਨੀਸ਼ੀਅਨ ਨਾ ਹੋਣ ਦੇ ਕਾਰਨ 7 ਦੇ 7 ਵੈਂਟੀਲੇਟਰ ਕਿਸੇ ਕੋਰੋਨਾ ਮਹਾਮਰੀ ਦੇ ਮਰੀਜ਼ ਦੀ ਜਾਨ ਬਚਾਉਣ ’ਚ ਕੰਮ ਨਹੀਂ ਆ ਰਹੇ ਹਨ। ਜਿਸ ਨਾਲ ਵੈਂਟੀਲੇਟਰ ਅੱਜ ਤੱਕ ਸਫੈਦ ਹਾਥੀ ਸਾਬਤ ਹੋ ਰਹੇ ਹਨ, ਉੱਥੇ ਫ਼ਿਰੋਜ਼ਪੁਰ ਪ੍ਰਸ਼ਾਸਨ ਨੇ ਸਿਵਲ ਹਸਪਤਾਲ ’ਚ ਬੰਦ ਪਏ ਸੱਤ ਵੈਂਟੀਲੇਟਰ ’ਚੋਂ 4 ਆਰਜ਼ੀ ਤੌਰ ’ਤੇ ਪ੍ਰਾਈਵੇਟ ਹਸਪਤਾਲ ਨੂੰ ਦੇ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ
ਉੱਥੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਦਾ ਚਾਰਜ ਸੰਭਾਲਦੇ ਹੋਏ ਡਾਕਟਰ ਗੁਰਮੇਜ ਨੇ ਦੱਸਿਆ ਕਿ 4 ਆਰਜੀ ਤੌਰ ’ਤੇ ਪ੍ਰਾਈਵੇਟ ਹਸਪਤਾਲ ਨੂੰ ਦੇ ਦਿੱਤੇ ਹਨ। ਸਿਵਲ ਹਸਪਤਾਲ ’ਚ ਸਪੈਸ਼ਲਿਸਟ ਡਾਕਟਰ ਅਤੇ ਟੈਕਨੀਸ਼ੀਅਨ ਨਾ ਹੋਣ ਦੇ ਚੱਲਦੇ ਇੱਥੇ ਵੈਂਟੀਲੇਟਰ ਬੰਦ ਪਏ ਹੋਏ ਹਨ। ਪ੍ਰਸ਼ਾਸਨ ਦੀਆਂ ਹਿਦਾਇਤਾਂ ਦੇ ਚੱਲਦੇ ਇਹ ਪ੍ਰਾਈਵੇਟ ਹਸਪਤਾਲ ਨੂੰ ਆਰਜ਼ੀ ਤੌਰ ’ਤੇ ਚਲਾਉਣ ਲਈ ਦਿੱਤੇ ਹਨ।
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਉੱਥੇ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਹਸਪਤਾਲ ’ਚ ਵੈਂਟੀਲੇਟਰ ਪਏ ਹਨ ਪਰ ਉਸ ਨੂੰ ਚਲਾਉਣ ਵਾਲੇ ਸਪੈਸ਼ਲ ਡਾਕਟਰ ਜਾਂ ਟੈਕਨੀਸ਼ੀਅਨ ਨਹੀਂ ਹਨ, ਜਿਸ ਕਾਰਨ ਉਹ ਬੰਦ ਪਏ ਹਨ। ਉੱਥੇ ਫ਼ਿਰੋਜ਼ਪੁਰ ਵਾਸੀ ਸੰਦੀਪ ਗੁਲਾਟੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਸਪੈਸ਼ਲਿਸਟ ਡਾਕਟਰ ਅਤੇ ਟੈਕਨੀਸ਼ੀਅਨ ਭਰਤੀ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਸਿਵਲ ਹਸਪਤਾਲ ’ਚ ਵੀ ਵੈਂਟੀਲੇਟਰ ਚੱਲ ਸਕਣ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ
ਚੰਡੀਗੜ੍ਹ ਤੋਂ ਵੱਡੀ ਖ਼ਬਰ : PGI ਦੀ ਚੌਥੀ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਾਲ, ਮੌਤ
NEXT STORY