ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰਾਂ ਨੂੰ ਸਾਫ-ਸੁਥਰਾ ਕਰਨ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦਾ ਕੁਮਾਰ ਦੇ ਨਿਰਦੇਸ਼ਾਂ 'ਤੇ ਕੀਤੇ ਜਾ ਰਹੇ ਉਪਰਾਲੇ ਕਾਰਨ ਕਈ ਵਿਭਾਗ ਅੱਗੇ ਵੱਧ ਰਹੇ ਹਨ। ਇਸ਼ ਮੁਹਿੰਮ ਦੇ ਤਹਿਤ ਗੁਰੂ ਗੋਬਿੰਦ ਸਿੰਘ ਪਾਰਕ 'ਚ ਏ.ਡੀ.ਸੀ. ਜਨਰਲ ਡਾ. ਰਿਚਾ ਦੀ ਦੇਖਰੇਖ ਹੇਠ ਆਮ ਲੋਕਾਂ ਅਤੇ ਨਗਰ ਕੌਂਸਲ ਦੇ ਅਮਲੇ ਨੂੰ ਨਿਵਾਸਨ ਨੇ ਦਰਖੱਤਾਂ ਅਤੇ ਬਗੀਚਿਆਂ ਦੇ ਸੁੱਕੇ ਪੱਤਿਆਂ ਤੋਂ ਕੰਪੋਸ਼ਟ ਤਿਆਰ ਕਰਨ ਦੀ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸੁੱਕਿਆ ਪੱਤਿਆਂ ਤੋਂ 60 ਦਿਨ ਵਿਚ ਖਾਦ ਤਿਆਰ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਡੀ.ਐੱਮ. ਰਾਜਪਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਦੀ ਅਗਵਾਈ 'ਚ ਬਾਵਾ ਕਾਲੌਨੀ 'ਚ ਨਗਰ ਕੌਂਸਲ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ। ਲੋਕਾਂ ਨੇ ਉਤਸ਼ਾਹ ਨਾਲ ਇਸ ਐਤਵਾਰੀ ਸਫਾਈ ਅਭਿਆਨ 'ਚ ਸ਼ਿਰਕਤ ਕੀਤੀ। ਇਸ ਦੌਰਾਨ ਗਿੱਦੜਬਾਹਾ 'ਚੋਂ ਬੇਸਹਾਰਾ ਜਾਨਵਰਾਂ ਨੁੰ ਗਊਸ਼ਾਲਾ ਵਿਚ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਨਸ਼ੇੜੀ ਪੁੱਤ ਨੇ ਪਹਿਲਾਂ ਮਾਂ-ਬਾਪ ਦੀ ਕੀਤੀ ਕੁੱਟਮਾਰ, ਫਿਰ ਭੰਨਿਆ ਸਾਮਾਨ
NEXT STORY