ਫਾਜ਼ਿਲਕਾ (ਸੰਦੀਪ ਲਾਧੂਕਾ) - ਅਾੱਲ ੲਿੰਡੀਅਾ ਸਟੂਡੈਂਟਸ ਫੈਡਰੇਸ਼ਨ ਅਤੇ ਅਾੱਲ ੲਿੰਡੀਅਾ ਯੂਥ ਫੈਡਰੇਸ਼ਨ ਨੇ ਮੈਡੀਕਲ ਕੋਰਸਾਂ ਦੀ ਫੀਸ 'ਚ ਵਾਧੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਫੀਸ 'ਚ ਪ੍ਰਸਤਾਵਿਤ ਵਾਧੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਰਵਸਿਸ 'ਤੇ GST ਲਾੳੁਣ, ਪੰਜਾਬੀ ਯੂਨੀਵਰਸਿਟੀ ਵੱਲੋਂ 8 ਜੂਨ ਤੱਕ ਫੀਸਾਂ ਮੰਗਣ ਤੇ ਗੈਰ-ਸਰਕਾਰੀ ਸਕੂਲਾਂ ਨੂੰ ਫੀਸਾਂ ਲੈਣ ਦੀ ਰਿਅਾੲਿਤ ਦੇਣ ਖਿਲਾਫ ਸੂਬੇ ਭਰ ’ਚ ਵਿਰੋਧ-ਪ੍ਰਦਰਸ਼ਨ ਕੀਤਾ ਗਿਅਾ। ੲੇ.ਅਾੲੀ.ਅੈੱਸ.ਅੈੱਫ ਦੇ ਸੂਬਾ ਸਕੱਤਰ ਵਰਿੰਦਰ ਖੁਰਾਣਾ, ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਅਤੇ ੲੇ.ਅਾੲੀ.ਵਾੲੀ.ਅੈੱਫ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਪ੍ਰੈਸ ਨੋਟ ਜਾਰੀ ਕਰਦਿਅਾਂ ਕਿਹਾ ਕਿ ਫੀਸਾਂ ਵਿਚਲਾ ਕਿਸੇ ਕਿਸਮ ਦਾ ਵਾਧਾ ਸਾਨੂੰ ਕਦੇ ਮਨਜੂਰ ਨਹੀਂ। ਅੱਜ ਦੇ ਸਮੇਂ ਜਦੋਂ ਦੇਸ਼ ਦੇ ਲੋਕ ਸਰਮਾੲਿਦਾਰੀ ਦੇ ਪੈਦਾ ਕੀਤੇ ਅਾਰਥਿਕ ਸੰਕਟ ਕਾਰਨ ਬੇਰੁਜ਼ਗਾਰੀ ਅਤੇ ਮਹਾਮਾਰੀ ਵਿੱਚ ਪਿੱਸ ਰਹੇ ਹਨ, ੳੁਸ ਵੇਲੇ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਤੰਗ ਕਰਨ ਲਈ ਰਾਹ ਖੋਲ੍ਹ ਰਹੀ ਹੈ। ਯੂਨੀਵਰਸਿਟੀਅਾਂ ਫੀਸ ਵਧਾ ਰਹੀਅਾਂ ਹਨ।ਸਰਕਾਰ ਮੈਡੀਕਲ ਦੀ ਮਹਿੰਗੀ ਪੜ੍ਹਾੲੀ ਹੋਰ ਮਹਿੰਗੀ ਕਰ ਰਹੀ ਹੈ, ਜਦਕਿ ਸਿੱਖਿਅਾ ਜਿਹੜੀ ਲਾਜ਼ਮੀ ਅਤੇ ਮੁਫਤ ਮੁਹੱੲਿਅਾ ਕਰਾੳੁਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਅੈ, ੳੁਸ ਨੂੰ ਮਹਿੰਗਾ ਤਾਂ ਕੀਤਾ ਜਾ ਰਿਹਾ, ਸਗੋਂ ਸਰਵਿਸਸ ਦੇ ਨਾਂ 'ਤੇ ਜੀ.ਅੈੱਸ.ਟੀ. ਲਾੲਿਅਾ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਅਾਲਾ ਪੈਨਸ਼ਨਰਾਂ ਲੲੀ ਫੰਡ ਜੁਟਾੳੁਣ ਲੲੀ ਸਰਕਾਰ ਤੋਂ ਬਣਦੀ ਗ੍ਰਾਂਟ ਮੰਗਣ ਦੀ ਥਾਂ ਵਿਦਿਅਾਰਥੀਅਾਂ ਤੋਂ ਅਗੇਤੀ ਫੀਸ ਮੰਗ ਰਹੀ ਹੈ। ਯੂਨੀਵਰਸਿਟੀ ਨੂੰ ਵੱਧ ਤੋਂ ਵੱਧ ਸੈਲਫ ਫਾੲਿਨਾਂਸਡ ਸਾਬਤ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਅਾਂ ਹਨ ਤਾਂ ਕਿ ਸਰਕਾਰ ਨੂੰ ਸਿੱਖਿਅਾ ਦੇ ਮਸਲੇ ਤੋਂ ਸੁਰਖਰੂ ਕੀਤਾ ਜਾ ਸਕੇ ਪਰ ਲੋਕਤੰਤਰੀ ਦੇਸ਼ ਵਿੱਚ ਰੁਜ਼ਗਾਰ ਅਤੇ ਲਾਜ਼ਮੀ ਮੁਫਤ ਸਿੱਖਿਅਾ ਸਰਕਾਰ ਦੇਣੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰ ਦੇ ਰਵੱੲਿੲੇ ਤੋਂ ਅਜਿਹਾ ਸਾਬਤ ਹੁੰਦਾ ਹੈ, ਜਿਵੇਂ ਉਸ ਨੂੰ ੲਿਹ ਜ਼ਿੰਮੇਵਾਰੀਅਾਂ ਚੇਤੇ ਨਹੀਂ। ਅਾਗੂਅਾਂ ਨੇ ਕਿਹਾ ਦੇਸ਼ ਦੇ ਲੋਕਾਂ ਨੂੰ ਹੁਣ ਸਮਝ ਅਾ ਰਹੀ ਹੈ ਕਿ ਰੁਜ਼ਗਾਰ ਅਤੇ ਮੁਫਤ ਸਿੱਖਿਅਾ ਦੀ ਕਾਨੂੰਨੀ ਗਰੰਟੀ ਤੋਂ ਬਿਨ੍ਹਾਂ ਹੋਰ ਕੋੲੀ ਰਾਹ ਨਹੀਂ। ਸਿੱਖਿਅਾ ਦੇ ਖੇਤਰ ਵਿੱਚ 20:1 ਦਾ ਵਿਦਿਅਾਰਥੀ ਅਧਿਅਾਪਕ ਅਨੁਪਾਤ ਰੁਜਗਾਰ ਅਤੇ ਮਿਅਾਰੀ ਸਿੱਖਿਅਾ ਦਾ ਹੱਲ ਕਰਦਾ ਹੈ, ਜੇ ਸਰਕਾਰ ੲਿਨ੍ਹਾਂ ਮਸਲਿਅਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਵਿਦਿਅਾਰਥੀਆਂ ਅਤੇ ਨੌਜਅਾਨਾਂ ਨੂੰ ਖੁਦ ਰਾਜਨੀਤੀਕ ਲਾਮਬੰਧੀ ਕਰਨੀਂ ਚਾਹੀਦੀ ਹੈ। ੳੁਨ੍ਹਾਂ ਕਿਹਾ ਕਿ ਸਰਕਾਰ ਅਤੇ ਯੂਨੀਵਰਸਿਟੀਅਾਂ ਦੇ ਪ੍ਰਸਾਸ਼ਨ ੲਿਨ੍ਹਾਂ ਵਿਦਿਅਾਮਾਰੂ ਫੈਸਲਿਅਾਂ ਨੂੰ ਵਾਪਸ ਲੈਣ, ਪੰਜਾਬ ਦਾ ਵਿਦਿਅਾਰਥੀ ਹੁਣ ਹੋਰ ਅਾਰਥਕ ਬੋਝ ਨਹੀਂ ਸਹੇਗਾ। ੲਿਸ ਦੌਰਾਨ ਵੱਖ-ਵੱਖ ਥਾਵੀਂ ਹੋੲੇ ਪ੍ਰਦਰਸ਼ਨਾਂ ਵਿੱਚ ੳੁਪਰੋਕਤ ਲੀਡਰਸ਼ਿਪ ਅਤੇ ਹੋਰਨਾਂ ਅਾਗੂਅਾਂ ਤੋਂ ਬਿਨਾਂ ੲੇ.ਅਾੲੀ.ਅੈੱਸ.ਅੈੱਫ. ਦੇ ਕੌਮੀ ਗਰਲਜ ਕਨਵੀਨਰ ਕਰਮਵੀਰ ਬੱਧਨੀ ੲੇ.ਅਾੲੀ.ਅੈੱਸ.ਅੈੱਫ. ਦੇ ਕੌਮੀ ਕਾਰਜਕਾਰਨੀ ਮੈਂਬਰ ਚਰਨਜੀਤ ਛਾਂਗਾਰਾੲੇ, ਪੰਜਾਬ ਦੇ ਮੀਤ ਸਕੱਤਰ ਸੁਖਵਿੰਦਰ (ਪੰਜਾਬ ਯੂਨੀਵਰਸਿਟੀ), ਮੀਤ ਪ੍ਰਧਾਨ ਸਿਮਰਜੀਤ ਗੋਪਾਲਪੁਰਾ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਮਾਨਸਾ ਤੋਂ ਸੂਬਾ ਸਕੱਤਰੇਤ ਮੈਂਬਰ ਗੁਰਮੁੱਖ ਅਤੇ ਸੁਬਾੲੀ ਕੈਸ਼ੀਅਰ ਗੁਰਜੀਤ, ਫਰੀਦਕੋਟ ਤੋਂ ਗੁਰਪ੍ਰੀਤ ਅਾਦਿ ਅਾਗੂਅਾਂ ਨੇ ਹਿੱਸਾ ਲਿਅਾ।
ਕੋਰੋਨਾ ਨਿਯਮ ਤੋੜਨ ਵਾਲਿਆਂ ਦੀ ਹੁਣ ਨਹੀਂ ਖੈਰ, 67 ਨੂੰ ਨੋਟਿਸ ਜਾਰੀ, 5 ਦੇ ਕੱਟੇ ਬਿਜਲੀ ਕੁਨੈਕਸ਼ਨ
NEXT STORY