ਚੰਡੀਗੜ੍ਹ,(ਭੁੱਲਰ)— 13 ਦਸੰਬਰ ਤੋਂ ਵਿਧਾਨ ਸਭਾ ਦੇ ਸਰਦ ਰੁਤ ਸਮਾਗਮ ਦੇ ਆਰੰਭ ਹੋਣ 'ਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਵਾਰ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ-ਅਕਾਲੀ-ਭਾਜਪਾ ਤੇ ਆਪ ਨੂੰ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਗੰਭੀਰਤਾ ਪੂਰਵਕ ਵਿਚਾਰ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਹੀ ਪਾਰਟੀਆਂ ਨੂੰ ਪਿਛਲੀ ਵਾਰ ਵਾਂਗ ਸਿਰਫ ਧਾਰਮਿਕ ਮੁੱਦਿਆਂ 'ਤੇ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਅਤੇ ਗਾਲੀ-ਗਲੋਚ ਰਾਹੀਂ ਸਾਰਾ ਸਮਾਂ ਅਜਾਈਂ ਹੀ ਨਹੀਂ ਗੁਆਉਣਾ ਚਾਹੀਦਾ। ਪੰਜਾਬ ਸੀ. ਪੀ. ਆਈ. ਦੇ ਸਕੱਤਰ ਬੰਤ ਸਿੰਘ ਬਰਾੜ ਨੇ ਅੱਜ ਇਥੇ ਕਿਹਾ ਕਿ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਇਸ ਨਾਲੋਂ ਵੱਧ ਹੋਰ ਕਿਹੜੀ ਦੁਖਦਾਈ ਗੱਲ ਹੋ ਸਕਦੀ ਹੈ ਕਿ ਪਿਛਲੇ 2017-18 ਦੇ ਸਾਲ ਦੌਰਾਨ ਵਿਧਾਨ ਸਭਾ ਦੀਆਂ ਸਿਰਫ 19 ਬੈਠਕਾਂ ਹੀ ਕੀਤੀਆਂ ਗਈਆਂ, ਜਦੋਂਕਿ ਪੰਜਾਬ ਵਿਧਾਨ ਸਭਾ ਦੇ ਆਪਣੇ ਨਿਯਮਾਂ ਅਨੁਸਾਰ ਇਕ ਸਾਲ ਵਿਚ ਘਟੋ-ਘੱਟ 40 ਬੈਠਕਾਂ ਹੋਣੀਆਂ ਚਾਹੀਦੀਆਂ ਹਨ। ਇਸਦੇ ਉਲਟ ਕੇਰਲਾ ਵਰਗੇ ਪ੍ਰਦੇਸ਼ ਵਿਚ ਇਸੇ ਸਮੇਂ ਦੌਰਾਨ 150 ਬੈਠਕਾਂ ਕੀਤੀਆਂ ਗਈਆਂ। ਅੱਜ ਪੰਜਾਬ ਅੰਦਰ ਜਦੋਂ ਖੇਤੀ ਅਤੇ ਸਨਅਤੀ ਖੇਤਰ ਗੰਭੀਰ ਖਤਰੇ ਵਿਚ ਹੈ, ਆਏ ਦਿਨ ਕਿਸਾਨ ਅਤੇ ਖੇਤ ਮਜ਼ਦੂਰ ਆਤਮ-ਹਤਿਆਵਾਂ ਕਰ ਰਹੇ ਹਨ। ਐਸ.ਸੀ. ਅਤੇ ਬੀ.ਸੀ. ਵਿਦਿਆਰਥੀਆਂ ਨੂੰ ਵਜੀਫੇ ਦੀ ਰਕਮ ਨਾ ਮਿਲਣ ਕਰਕੇ ਉਨ੍ਹਾਂ ਦਾ ਸਕੂਲਾਂ-ਕਾਲਜਾਂ ਵਿਚ ਜਾਣਾ ਬੰਦ ਹੋ ਰਿਹਾ ਹੈ।
ਬਰਗਾੜੀ ਵਿਖੇ ਹੁਣ ਪੰਜਾਬ ਪੁਲਸ ਨੇ ਗੱਡੇ ਤੰਬੂ
NEXT STORY