ਅਬੋਹਰ (ਸੁਨੀਲ) : ਡੇਂਗੂ ਦੇ ਨਾਲ-ਨਾਲ ਕੋਰੋਨਾ ਦਾ ਕਹਿਰ ਵੀ ਨਗਰ 'ਚ ਰੁੱਕਣ ਦਾ ਨਾ ਨਹੀਂ ਲੈ ਰਿਹਾ ਹੈ। ਇਸ ਦੇ ਚੱਲਦੇ ਆਏ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਦੇ ਨਾਲ ਕੋਰੋਨਾ ਦੇ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।ਅੱਜ ਵੀ 2 ਕੋਰੋਨਾ ਮਰੀਜ਼ਾਂ ਦੀ ਸ਼੍ਰੀਗੰਗਾਨਗਰ 'ਚ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਦਾ ਸਿਹਤ ਕਰਮਚਾਰੀਆਂ ਵਲੋਂ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ।
ਸੰਮਤੀ ਦੇ ਸੇਵਾਦਾਰ ਰਾਜੂ ਚਰਾਇਆ ਨੇ ਦੱਸਿਆ ਕਿ ਸੰਤ ਨਗਰ ਵਾਸੀ ਇਕ ਬੀਬੀ ਉਮਰ ਕਰੀਬ 60 ਸਾਲ ਨੂੰ ਪਿਛਲੇ ਕੁਝ ਦਿਨਾਂ ਸਾਹ ਦੀ ਤਕਲੀਫ਼ ਹੋਣ ਤੇ ਉਸਦਾ ਸ਼੍ਰੀਗੰਗਾਨਗਰ 'ਚ ਕੋਰੋਨਾ ਟੈਸਟ ਹੋਇਆ ਅਤੇ ਉਹ ਪਾਜ਼ੇਟਿਵ ਨਿਕਲੀ। ਬੀਤੇ ਦਿਨੀਂ ਉਸਦੀ ਸ਼੍ਰੀਗੰਗਾਨਗਰ ਦੇ ਹੀ ਹਸਪਤਾਲ 'ਚ ਮੌਤ ਹੋ ਗਈ ਜਦਕਿ ਕਿਸੇ ਤਰ੍ਹਾਂ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਸੀ।
ਇਸੇ ਤਰ੍ਹਾਂ ਤੋਂ ਬਾਬਾ ਕਾਲੋਨੀ ਭਗਵਾਨਪੁਰਾ ਵਾਸੀ ਇਕ ਵਿਅਕਤੀ ਉਮਰ 74 ਸਾਲਾ ਨੂੰ ਅਸਥਮਾ ਕਾਰਨ ਸਾਹ ਦੀ ਤਕਲੀਫ਼ ਸੀ, ਜਿਸਨੂੰ ਬੀਤੇ ਦਿਨੀਂ ਸ਼੍ਰੀਗੰਗਾਨਗਰ ਦੇ ਹਸਪਤਾਲ 'ਚ ਲੈ ਜਾਇਆ ਗਿਆ, ਜਿੱਥੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਇਧਰ ਸ਼੍ਰੀਗੰਗਾਨਗਰ ਸਰਕਾਰੀ ਹਸਪਤਾਲ ਦੇ ਕੋਵਿਡ ਸੈਂਟਰ ਇੰਚਾਰਜ ਐੱਸ.ਐੱਨ.ਬੱਤਰਾ ਨੇ ਇਨ੍ਹਾਂ ਦੋਵਾਂ ਲੋਕਾਂ ਦੀ ਸ਼੍ਰੀਗੰਗਾਨਗਰ 'ਚ ਕੋਰੋਨਾ ਸੰਕ੍ਰਮਣ ਕਾਰਨ ਮੌਤ ਹੋਣ ਤੇ ਨਗਰ ਦੇ ਸਿਹਤ ਅਧਿਕਾਰੀਆਂ ਤੇ ਰਾਜੂ ਚਰਾਇਆ ਨੂੰ ਸੂਚਿਤ ਕੀਤਾ, ਜਿਨ੍ਹਾਂ ਵਲੋਂ ਦੋਵਾਂ ਲਾਸ਼ਾਂ ਨੂੰ ਅਬੋਹਰ ਲਿਆਂਦਾ ਗਿਆ ਅਤੇ ਸਿਹਤ ਕਰਮਚਾਰੀਆਂ ਟਹਿਲ ਸਿੰਘ, ਭਰਤ ਸੇਠੀ, ਸੰਮਤੀ ਮੈਂਬਰਾਂ ਜਗਦੇਵ ਬਰਾੜ, ਰਵਿ ਤੇ ਕਮਲ ਖੰਨਾ ਵਲੋਂ ਉਨਾਂ ਦੇ ਪਰਿਵਾਵਰਕ ਮੈਂਬਰਾਂ ਦੀ ਮੌਜੂਦਗੀ ਹੇਠ ਉਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਰਾਜੂ ਚਰਾਇਆ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ ਇਸ ਲਈ ਲੋਕ ਇਸਦੇ ਪ੍ਰਤੀ ਲਾਪ੍ਰਵਾਹੀ ਨਾ ਵਰਤਣ ਅਤੇ ਸਰਕਾਰੀ ਆਦੇਸ਼ਾਂ ਦਾ ਪਹਿਲਾਂ ਦੀ ਤਰ੍ਹਾਂ ਪਾਲਣ ਕਰਦੇ ਰਹਿਣ, ਕਿਉਂਕਿ ਕੋਰੋਨਾ ਦੇ ਕਾਰਣ ਹੁਣ ਤੱਕ 18 ਮੌਤਾਂ ਹੋ ਚੁੱਕੀਆਂ ਹਨ।
ਮੁੱਖ ਮੰਤਰੀ ਵੱਲੋਂ ਜਾਰੀ ਕੀਤੇ 'ਮਿਸ਼ਨ ਸ਼ਤ-ਪ੍ਰਤੀਸ਼ਤ' ਨੂੰ ਕਾਮਯਾਬ ਕਰਨ ਲਈ ਪੂਰੀ ਵਾਹ ਲਾਵਾਂਗੇ: ਸਿੰਗਲਾ
NEXT STORY