ਬੁਢਲਾਡਾ (ਬਾਂਸਲ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਲਗਾਏ ਗਏ ਕਰਫਿਊ ਅਤੇ ਪਾਬੰਦੀ ਦੌਰਾਨ ਸ਼ਹਿਰ ਦੇ ਇਕ ਹੋਟਲ 'ਚ ਵਿਆਹ ਉਪਰੰਤ ਜਸ਼ਨ ਮਨਾਉਣ ਲਈ ਪਾਰਟੀ 'ਚ ਸ਼ਾਮਲ ਹੋਏ 6 ਔਰਤਾਂ ਸਮੇਤ 21 ਵਿਅਕਤੀਆਂ ਨੂੰ ਪੁਲਸ ਨੇ ਨਾਮਜ਼ਦ ਕਰਦਿਆਂ ਮੁਕੱਦਮਾ ਦਰਜ ਕੀਤਾ ਹੈ। ਐੱਸ.ਐੱਚ.ਓ. ਇੰਸਪੈਕਟਰ ਸਿਟੀ ਗੁਰਦੀਪ ਸਿੰਘ ਨੇ ਦੱਸਿਆ ਕਿ ਐਡੀਸ਼ਨਲ ਐੱਸ.ਐੱਚ.ਓ. ਜਸਪਾਲ ਸਿੰਘ ਵਲੋਂ ਉਪਰੋਕਤ ਮਾਮਲੇ ਦੀ ਪੜਤਾਲ ਉਪਰੰਤ ਧਾਰਾ 188 ਅਧੀਨ ਮੁਕੱਦਮਾ ਦਰਜ ਕੀਤਾ ਹੈ, ਜਿਸ 'ਚ 6 ਔਰਤਾ ਨੀਲਮ ਰਾਣੀ, ਕ੍ਰਿਸ਼ਨਾ ਦੇਵੀ, ਸੰਤੋਸ਼ ਰਾਣੀ, ਸੰਕੁਤਲਾ ਦੇਵੀ, ਕਮਲ ਰਾਣੀ, ਸੁਸ਼ਮਾ ਰਾਣੀ ਤੋਂ ਇਲਾਵਾ ਮਦਨ ਲਾਲ, ਧਰਮਪਾਲ, ਰੂਪ ਚੰਦ, ਸੰਦੀਪ ਕੁਮਾਰ, ਕਮਲੇਸ਼ ਕੁਮਾਰ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਮੁਕੇਸ਼ ਕੁਮਾਰ, ਫਕੀਰ ਚੰਦ, ਮਹਿੰਦਰਪਾਲ, ਪ੍ਰੀਤਪਾਲ, ਪੁਨੀਤ ਕੁਮਾਰ, ਸੋਨੂੰ ਕੁਮਾਰ, ਰਾਹੁਲ ਕੁਮਾਰ, ਸੁਸ਼ੀਲ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਹਿਰ ਦੇ ਇਕ ਹੋਟਲ 'ਚ ਵਿਆਹ ਦੀ ਪਾਰਟੀ ਕਰ ਰਹੇ 20 ਤੋਂ 25 ਵਿਅਕਤੀਆਂ ਨੂੰ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਸੀ। ਕਰਫਿਊ ਅਤੇ ਮਹਾਮਾਰੀ ਦੇ ਇਤਿਆਤ ਵਜੋਂ ਘਰਾਂ 'ਚ ਲੋਕ ਬੰਦ ਸਨ ਪਰ ਹੋਟਲ 'ਚ ਜ਼ਸ਼ਨ ਮਨਾਇਆ ਜਾ ਰਿਹਾ ਸੀ ਜਦੋਂ ਇਸ ਪ੍ਰੋਗਰਾਮ ਦੀ ਵਾਇਰਲ ਹੋਈ ਵੀਡੀਓ ਪੁਲਸ ਤੱਕ ਪੁੱਜੀ ਤਾਂ ਪੁਲਸ ਨੇ ਮੌਕੇ ਤੇ ਨਾਕਾਬੰਦੀ ਕਰਦਿਆਂ ਪਾਰਟੀ 'ਚ ਸ਼ਾਮਲ 20 ਤੋਂ 25 ਲੋਕਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ।
ਨਾੜ ਨੂੰ ਅੱਗ ਲਾਉਣ ਕਾਰਨ ਲੱਖਾਂ ਰੁਪਏ ਦੀ ਤੂੜੀ ਸੜ ਕੇ ਹੋਈ ਸੁਆਹ
NEXT STORY