ਲੁਧਿਆਣਾ (ਬੇਰੀ)- ਕਾਲਜ ਰੋਡ ਸਥਿਤ ਇਕ ਜਿਊਲਰੀ ਸ਼ਾਪ ’ਤੇ ਖਰੀਦਦਾਰੀ ਦੇ ਬਹਾਨੇ ਆਏ ਜੋੜੇ ਨੇ ਸੋਨੇ ਦਾ ਸੈੱਟ ਚੋਰੀ ਕਰ ਲਿਆ। ਜੋੜੇ ਨੇ ਇੰਨੀ ਸਫਾਈ ਨਾਲ ਚੋਰੀ ਕੀਤੀ ਕਿ ਦੁਕਾਨਦਾਰ ਨੂੰ ਕੁਝ ਪਤਾ ਨਹੀਂ ਲੱਗਾ। 2 ਦਿਨਾਂ ਬਾਅਦ ਜਦ ਸਟਾਕ ਘੱਟ ਨਿਕਲਿਆ ਤਾਂ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ, ਜਿਸ ਤੋਂ ਬਾਅਦ ਚੋਰੀ ਦਾ ਖੁਲਾਸਾ ਹੋਇਆ। ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਿਊਲਰ ਐਸੋਸੀਏਸ਼ਨ ਦੇ ਸਕੱਤਰ ਮਨੋਜ ਢਾਂਡਾ ਨੇ ਦੱਸਿਆ ਕਿ ਕਾਲਜ ਰੋਡ ’ਤੇ ਓਰੇਟ ਜਿਊਲਰ ਨਾਂ ਦਾ ਉਸ ਦਾ ਸ਼ੋਅਰੂਮ ਹੈ। ਸ਼ਨੀਵਾਰ ਨੂੰ ਸ਼ਾਪ ’ਤੇ ਖਰੀਦਦਾਰੀ ਲਈ ਇਕ ਜੋੜਾ ਆਇਆ ਸੀ, ਜਿਸ ਨੇ ਸੋਨੇ ਦੇ ਸੈੱਟ ਦੇਖੇ। ਦੁਕਾਨਦਾਰ ਸੈੱਟ ਦਿਖਾਉਂਦਾ ਰਿਹਾ। ਇਸ ਦੌਰਾਨ ਔਰਤ ਨੇ ਇਕ ਸੋਨੇ ਦਾ ਸੈੱਟ ਆਪਣੀ ਸਾੜ੍ਹੀ ਅੰਦਰ ਲੁਕੋ ਲਿਆ ਸੀ, ਜੋ ਕਿ ਦੁਕਾਨਦਾਰ ਨੂੰ ਨਹੀਂ ਪਤਾ ਲੱਗਾ। ਫਿਰ ਜੋੜਾ ਕੁਝ ਨਾ ਪਸੰਦ ਆਉਣ ਦਾ ਬਹਾਨਾ ਬਣਾ ਕੇ ਚਲਾ ਗਿਆ। ਜਦ ਸੋਮਵਾਰ ਨੂੰ ਸਟਾਕ ਚੈੱਕ ਕੀਤਾ ਤਾਂ ਉਸ ’ਚੋਂ ਇਕ ਸੋਨੇ ਦਾ ਸੈੱਟ ਘੱਟ ਨਿਕਲਿਆ।
ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ
ਜਦ ਉਸ ਨੇ ਪਿਛਲੇ 2 ਦਿਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਖੁਲਾਸਾ ਹੋਇਆ ਕਿ ਔਰਤ ਨੇ ਸੈੱਟ ਚੋਰੀ ਕੀਤਾ ਹੈ। ਦੁਕਾਨਦਾਰ ਮੁਤਾਬਕ ਉਕਤ ਸੈੱਟ ਲਗਭਗ 8 ਲੱਖ ਰੁਪਏ ਦੀ ਕੀਮਤ ਦਾ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਮਜ਼ਦੂਰ ਕੋਲੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ, ਫਿਰ ਕੀਤਾ ਪੁਲਸ ਦੇ ਹਵਾਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਜ਼ਦੂਰ ਕੋਲੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ, ਫਿਰ ਕੀਤਾ ਪੁਲਸ ਦੇ ਹਵਾਲੇ
NEXT STORY