ਲੁਧਿਆਣਾ (ਖੁਰਾਣਾ)- ਕੇਂਦਰੀ ਪੈਟਰੋਲੀਅਮ ਮੰਤਰਾਲਿਆ ਅਤੇ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ ਸਖਤ ਨਿਰਦੇਸ਼ਾਂ ਮੁਤਾਬਕ LPG ਗੈਸ ਕੁਨੈਕਸ਼ਨਾਂ ਵਾਲੇ ਖ਼ਪਤਕਾਰਾਂ ਦੀ E-KYC ਲਾਜ਼ਮੀ ਹੈ। ਇਸ ਨਾਲ ਫਰਜ਼ੀ ਗੈਸ ਕੁਨੈਕਸ਼ਨਾਂ ਦਾ ਪਰਦਾਫਾਸ਼ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। E-KYC ਕਰਵਾਉਣ ਵਾਲੇ ਖਪਤਕਾਰਾਂ ਦੀ ਸਬੰਧਤ ਗੈਸ ਏਜੰਸੀਆਂ ਦੇ ਦਫ਼ਤਰਾਂ ’ਚ ਭਰੀ ਭੀੜ ਜੁਟੀ ਹੋਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਤਿੰਨੇ ਪ੍ਰਮੁੱਖ ਗੈਸ ਕੰਪਨੀਆਂ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੁਸਤਾਨ ਗੈਸ ਕੰਪਨੀਆਂ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਡੀਲਰਾਂ ਵੱਲੋਂ 40 ਫ਼ੀਸਦੀ ਤੱਕ ਖਪਤਕਾਰਾਂ ਦੀ E-KYC ਕਰਨ ਦਾ ਕੰਮ ਨਿਬੇੜ ਲਿਆ ਗਿਆ ਹੈ, ਜਦਕਿ ਬਾਕੀ ਰਹਿੰਦੇ 60 ਫ਼ੀਸਦੀ ਖਪਤਕਾਰਾਂ ਨੂੰ ਯੋਜਨਾ ਨਾਲ ਜੋੜਨ ਦੇ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਅਸਲ ਵਿਚ ਗੈਸ ਕੰਪਨੀਆਂ ਵੱਲੋਂ ਫਰਜ਼ੀ ਘਰੇਲੂ ਗੈਸ ਉਪਭੋਗਤਾਵਾਂ ਅਤੇ ਇਕ ਹੀ ਘਰ ਵਿਚ ਚੱਲ ਰਹੇ ਕਈ ਗੈਸ ਕੁਨੈਕਸ਼ਨਾਂ ਦੇ ਨੈਟਵਰਕ ਨੂੰ ਤੋੜਨ ਦੇ ਲਈ ਹਰੇਕ ਉਪਭੋਗਤਾ ਦੀ E-KYC ਕਰਵਾਈ ਜਾ ਰਹੀ ਹੈ ਤਾਂ ਗੈਸ ਕੰਪਨੀਆਂ ਦੇ ਸਾਹਮਣੇ ਉਨ੍ਹਾਂ ਦੇ ਉਪਭੋਗਤਾਵਾਂ ਦਾ ਸਹੀ ਡਾਟਾ ਸਾਹਮਣੇ ਆਉਣ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ ’ਤੇ ਦਿੱਤੀ ਜਾ ਰਹੀ ਸਬਸਿਡੀ ਰਾਸ਼ੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜ਼ਿਆਦਾਤਰ ਘਰਾਂ ਵਿਚ ਪਤੀ-ਪਤਨੀ ਅਤੇ ਕੁਆਰੇ ਬੱਚਿਆਂ ਦੇ ਨਾਂ ’ਤੇ ਇਕ ਸਾਥ ਕਈ ਗੈਸ ਕੁਨੈਕਸ਼ਨ ਚੱਲ ਰਹੇ ਹਨ ਜਦਕਿ ਨਿਯਮਾਂ ਦੇ ਮੁਤਾਬਕ ਇਹ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ, ਕਿਉਂਕਿ ਕੁਆਰੇ ਬੱਚਿਆਂ ਅਤੇ ਪਤੀ-ਪਤਨੀ ਦੇ ਨਾਂ ’ਤੇ ਇਕ ਤੋਂ ਜ਼ਿਆਦਾ ਘਰੇਲੂ ਗੈਸ ਕੁਨੈਕਸ਼ਨ ਜਾਰੀ ਨਹੀਂ ਕੀਤੇ ਜਾ ਸਕਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਇਸ ਤਰ੍ਹਾਂ ਦੇ ਸਾਰੇ ਗੈਸ ਕੁਨੈਕਸ਼ਨ ਦੀ ਛਾਂਟੀ ਕਰਨ ਦੇ ਲਈ E-KYC ਮੁਹਿੰਮ ਚਲਾਈ ਗਈ ਹੈ ਤਾਂ ਜੋ ਵੱਡੇ ਪੈਮਾਨੇ ‘ਤੇ ਹੋ ਰਹੀ ਸਬਸਿਡੀ ਰਾਸ਼ੀ ਦੀ ਲੀਕੇਜ ਦੇ ਨਾਲ ਹੀ ਫਰਜ਼ੀ ਗੈਸ ਕੁਨੈਕਸ਼ਨਾਂ ਦਾ ਪਰਦਾਫਾਸ਼ ਕਰਕੇ ਸਬੰਧਤ ਖਪਤਕਾਰਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਕੀ ਕਹਿੰਦੇ ਹਨ ਅਧਿਕਾਰੀ
ਇੰਡੇਨ ਗੈਸ ਕੰਪਨੀ ਦੇ ਸੇਲਸ ਅਧਿਕਾਰੀ ਸੁਖਰਾਜ ਸਿੰਘ ਵੱਲੋਂ ਗੈਸ ਕੰਪਨੀਆਂ ਨਾਲ ਜੁੜੇ ਹਰੇਕ ਉਪਭੋਗਤਾਵਾਂ ਨੂੰ E-KYC ਕਰਵਾਉਣ ਦੀ ਅਪੀਲ ਕੀਤੀ ਗਈ ਹੈ ਉਨਾਂ ਨੇ ਕਿਹਾ ਕਿ ਇਹ ਅਤਿ ਜ਼ਰੂਰੀ ਹੈ। ਇਕ ਸਵਾਲ ਦੇ ਜਵਾਬ ਵਿਚ ਸੁਖਰਾਜ ਸਿੰਘ ਨੇ ਦੱਸਿਆ ਕਿ ਲੁਧਿਆਣਾ ਜ਼ਿਲੇ ਵਿਚ ਵੱਖ ਵੱਖ ਗੈਸ ਕੰਪਨੀਆਂ ਨਾਲ ਜੁੜੇ 14 ਲੱਖ ਦੇ ਲਗਭਗ ਘਰੇਲੂ ਗੈਸ ਉਪਭੋਗਤਾ ਹਨ ਜਿਨਾਂ ਵਿਚ ਲਗਭਗ 40 ਪ੍ਰਤੀਸ਼ਤ ਉਪਭੋਗਤਾਵਾਂ ਵਲੋਂ ਈ.ਕੇ.ਵਾਈ.ਸੀ ਕਰਵਾ ਲਈ ਗਈ ਹੈ। ਉਨਾਂ ਨੇ ਦੱਸਿਆ ਕਿ ਕੰਪਨੀਆਂ ਵਲੋਂ ਹਰੇਕ ਉਪਭੋਗਤਾ ਨੂੰ E-KYC ਯੋਜਨਾ ਨਾਲ ਜੋੜਨ ਦੇ ਲਈ ਮਾਰਚ 2025 ਤੱਕ ਦਾ ਉਦੇਸ਼ ਰੱਖਿਆ ਗਿਆ ਹੈ। ਸੁਖਰਾਜ ਸਿੰਘ ਵੱਲੋਂ ਉਪਭੋਗਤਾਵਾਂ ਤੋਂ ਆਪਣੇ ਘਰਾਂ ਵਿਚ ਲੱਗੇ ਘਰੇਲੂ ਗੈਸ ਕੁਨੈਕਸ਼ਨ ਚੁੱਲੇ ਅਤੇ ਗੈਸ ਪਾਈਪ ਦੀ ਫਰੀ ਬੇਸਿਕ ਸੇਫਟੀ ਚੈਕ ਕਰਵਾਉਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਉਪਭੋਗਤਾਵਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਗੈਸ ਪਾਈਪ ਚੇਂਜ ਨਹੀਂ ਕਰਵਾਈ ਗਈ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਤਾਂ ਉਪਭੋਗਤਾਵਾਂ ਵੱਲੋਂ ਪਾਣੀ ਵਾਲੀ ਪਲਾਸਟਿਕ ਦੀ ਪਾਈਪ ਅਤੇ ਦੇਸੀ ਜੁਗਾੜ ਕਰਕੇ ਗੈਸ ਸਿਲੰਡਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜੋ ਕਿ ਕਿਸੇ ਵੀ ਸਮੇਂ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਖਪਤਕਾਰਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਵਿਚ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਚਦੇ ਹੋਏ ਗੈਸ ਪਾਈਪ ਚੇਂਜ ਕਰਵਾਉਣ ਦੇ ਨਾਲ ਹੀ ਬੇਸਿਕ ਸੇਫਟੀ ਚੈਕ ਕਰਵਾਉਣਾ ਚਾਹੀਦਾ ਤਾਂ ਜੋ ਸਮਾਂ ਰਹਿੰਦੇ ਹੀ ਕਿਸੇ ਵੀ ਜਾਨਲੇਵਾ ਹਾਦਸੇ ਤੋਂ ਸੁਰੱਖਿਅਤ ਬਚਾਅ ਕੀਤਾ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ
NEXT STORY