ਲੁਧਿਆਣਾ (ਮਹਿਰਾ) : ਚੈੱਕ ਬਾਊਂਸ ਮਾਮਲਿਆਂ ’ਚ ਜੁਡੀਸ਼ੀਅਲ ਮੈਜਿਸਟਰੇਟ ਸਿਮਰਨਦੀਪ ਸਿੰਘ ਮੋਹੀ ਦੀ ਅਦਾਲਤ ਨੇ ਮਿੱਲਰਗੰਜ ਸਥਿਤ ਇਕ ਕਾਰੋਬਾਰੀ ਦਿਨੇਸ਼ ਕੁਮਾਰ ਗੁਪਤਾ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਮੁਲਜ਼ਮ ਉਸ ਦਾ ਪਹਿਲਾਂ ਤੋਂ ਹੀ ਜਾਣਕਾਰ ਸੀ ਅਤੇ ਉਸ ਨੇ ਸ਼ਿਕਾਇਤਕਰਤਾ ਨੂੰ ਸੰਪਰਕ ਕਰ ਕੇ ਇਹ ਕਿਹਾ ਕਿ ਉਸ ਨੂੰ ਆਪਣਾ ਬਿਜ਼ਨੈੱਸ ਵਧਾਉਣ ਲਈ 10 ਲੱਖ ਰੁਪਏ ਦੀ ਜ਼ਰੂਰਤ ਹੈ, ਜਿਸ ਕਾਰਨ ਸ਼ਿਕਾਇਤਕਰਤਾ ਨੇ ਉਸ ਨੂੰ ਪਹਿਲਾਂ ਲੱਖ ਰੁਪਏ ਅਤੇ ਬਾਅਦ ’ਚ 7 ਲੱਖ ਰੁਪਏ ਬੈਂਕ ਟਰਾਂਸਫਰ ਦੇ ਜ਼ਰੀਏ ਦਿੱਤੇ।
ਇਹ ਵੀ ਪੜ੍ਹੋ : ਕੰਗਨਾ ਦੀ 'ਐਮਰਜੈਂਸੀ' 'ਤੇ ਬੰਗਲਾਦੇਸ਼ 'ਚ ਲੱਗਾ ਬੈਨ, ਭਾਰਤ ਨਾਲ ਰਿਸ਼ਤੇ ਵਿਗੜਨ ਕਾਰਨ ਲਿਆ ਫ਼ੈਸਲਾ
ਜਦੋਂ ਸ਼ਿਕਾਇਤਕਰਤਾ ਨੇ ਕੁਝ ਦੇਰ ਬਾਅਦ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਵੱਲੋਂ ਉਸ ਨੂੰ 2 ਚੈੱਕ ਜਾਰੀ ਕਰ ਦਿੱਤੇ ਗਏ। ਜਦੋਂ ਸ਼ਿਕਾਇਤਕਰਤਾ ਨੇ ਚੈੱਕ ਬੈਂਕ ’ਚ ਲਗਾਏ ਤਾਂ ਉਹ ਬਾਊਂਸ ਹੋ ਗਏ। ਨੋਟਿਸ ਭੇਜਣ ਦੇ ਬਾਅਦ ਵੀ ਜਦ ਮੁਜਰਿਮ ਨੇ ਸ਼ਿਕਾਇਤਕਰਤਾ ਦੇ ਪੈਸੇ ਨਾ ਦਿੱਤੇ ਤਾਂ ਉਸ ਨੇ ਅਦਾਲਤ ਦੀ ਸ਼ਰਨ ਲਈ। ਅਦਾਲਤ ’ਚ ਮੁਲਜ਼ਮ ਨੇ ਖੁਦ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਉਸ ਨੇ ਇਹ ਚੈੱਕ ਸਕਿਓਰਿਟੀ ਦੇ ਤੌਰ ’ਤੇ ਦਿੱਤੇ ਸੀ, ਜਿਸ ਦਾ ਸ਼ਿਕਾਇਤਕਰਤਾ ਵੱਲੋਂ ਗਲਤ ਉਪਯੋਗ ਕੀਤਾ ਗਿਆ ਹੈ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਉਪਰੰਤ ਅਦਾਲਤ ਨੇ ਉਕਤ ਸਜ਼ਾ ਸੁਣਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਦੇ ਨੇ ਮਾਸੂਮ ਕੁੜੀ ਨਾਲ ਕੀਤੀ ਸ਼ਰਮਨਾਕ ਕਰਤੂਤ, ਵੀਡੀਓ ਵਾਇਰਲ ਹੋਣ ਮਗਰੋਂ ਵੀ ਨਹੀਂ ਹੋ ਰਹੀ ਕੋਈ ਕਾਰਵਾਈ
NEXT STORY