ਮੋਗਾ (ਸੰਜੀਵ)–ਪਿਛਲੇ ਦਿਨਾਂ ਤੋਂ ਪੈ ਰਹੀ ਜ਼ਿਆਦਾ ਠੰਡ ਕਾਰਣ ਇਕ ਬੀਮਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਠੰਡ ਨਾਲ ਇਹ ਸ਼ਹਿਰ 'ਚ ਦੂਜੀ ਮੌਤ ਹੈ। ਜਾਣਕਾਰੀ ਅਨੁਸਾਰ ਵੇਦਾਂਤ ਨਗਰ ਵਿਚ ਇਕ ਖਾਲੀ ਪਲਾਟ 'ਚ ਉੱਤਰ ਪ੍ਰਦੇਸ਼ ਦੇ ਬਲਵਾਨ ਜ਼ਿਲੇ ਦੇ ਸ਼ਿਵਪੁਰ ਤਹਿਸੀਲ ਦਾ ਨਿਵਾਸੀ ਅਸ਼ੋਕ ਯਾਦਵ ਪੁੱਤਰ ਸੋਨਾ ਯਾਦਵ ਕਾਫੀ ਸਾਲਾਂ ਤੋਂ ਝੁੱਗੀ 'ਚ ਰਹਿੰਦਾ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਬੀਮਾਰ ਰਹਿ ਰਿਹਾ ਸੀ। ਠੰਡ ਕਾਰਣ ਉਹ ਜ਼ਿਆਦਾ ਬੀਮਾਰ ਹੋ ਗਿਆ। ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਥਾਣਾ ਸਾਊਥ ਸਿਟੀ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਸੂਚਨਾ ਮਿਲਣ 'ਤੇ ਲਾਸ਼ ਨੂੰ ਮਥੁਰਾਦਾਸ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਤਾਂ ਕਿ ਉਸ ਦਾ ਕੋਈ ਵਾਰਿਸ ਆ ਕੇ ਲਾਸ਼ ਦੀ ਪਛਾਣ ਕਰ ਸਕੇ।
ਲੁਧਿਆਣਾ: ਵਿਆਹੁਤਾ ਨੇ ਆਪਣੇ ਹੀ ਪਤੀ 'ਤੇ ਲਗਾਏ ਗੈਂਗਰੇਪ ਕਰਵਾਉਣ ਦੇ ਦੋਸ਼
NEXT STORY