ਅਬੋਹਰ (ਜ.ਬ.)— ਪਿੰਡ ਬੱਲੂਆਣਾ-ਚੰਨਣਖੇੜਾ ਨੇੜੇ ਮੰਗਲਵਾਰ ਦੁਪਹਿਰ ਇਕ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਗਈ ਹੈ।
ਜਾਣਕਾਰੀ ਅਨੁਸਾਰ 18 ਸਾਲਾ ਲਵਪ੍ਰੀਤ ਪੁੱਤਰ ਕਰਤਾਰ ਸਿੰਘ ਅੱਜ ਪਿੰਡ ਦੇ ਹੀ ਇਕ ਠੇਕੇਦਾਰ ਤੋਂ ਮਜ਼ਦੂਰੀ ਦੇ ਪੈਸੇ ਲੈ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੇਤ ਤੋਂ ਘਰ ਆ ਰਿਹਾ ਸੀ । ਜਦ ਪਿੰਡ ਦੇ ਨੇੜੇ ਪਹੁੰਚਿਆ ਤਾਂ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਦੀ ਲਪੇਟ 'ਚ ਆਉਣ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਚਾਲਕ ਮੌਕੇ 'ਤੇ ਬੱਸ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਸਦਰ ਥਾਣਾ ਦੇ ਏ.ਐੱਸ.ਆਈ. ਬਾਜ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੀ ਮਦਦ ਨਾਲ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਅਤੇ ਬੱਸ ਨੰਬਰ ਦੇ ਆਧਾਰ 'ਤੇ ਬੱਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ।
ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਤੋਂ ਨਗਦੀ ਲੈ ਕੇ 2 ਫ਼ਰਾਰ
NEXT STORY