ਮਾਛੀਵਾੜਾ(ਟੱਕਰ, ਸਚਦੇਵਾ)-ਸਥਾਨਕ ਸਮਰਾਲਾ ਰੋਡ 'ਤੇ ਇਕ ਸਰਕਾਰੀ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਕੁਲਬੀਰ ਸਿੰਘ ਵਾਸੀ ਰਾਣਵਾਂ ਤੋਂ 2 ਵਿਅਕਤੀ ਨਗਦੀ ਲੈ ਕੇ ਫ਼ਰਾਰ ਹੋ ਗਏ। ਪੀੜਤ ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ ਅਤੇ ਬੈਂਕ ਅੰਦਰ ਜਾ ਕੇ ਆਪਣਾ ਫਾਰਮ ਭਰਨ ਲੱਗਾ। ਐਨੇ ਵਿਚ ਇਕ ਪ੍ਰਵਾਸੀ ਵਿਅਕਤੀ ਉਸ ਕੋਲ ਆਇਆ ਅਤੇ ਉਸਨੇ ਆਪਣੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਵਾਲਾ ਫਾਰਮ ਭਰਨ ਲਈ ਕਿਹਾ ਅਤੇ ਜਦੋਂ ਉਸ ਨੂੰ ਖਾਤਾ ਨੰਬਰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਪਤਾ ਨਹੀਂ। ਕੁੱਝ ਦੇਰ ਬਾਅਦ ਉਸਦਾ ਇਕ ਹੋਰ ਸਾਥੀ ਆ ਗਿਆ ਅਤੇ ਮੈਨੂੰ ਗੱਲਾਂ ਵਿਚ ਉਲਝਾ ਕੇ ਬਾਹਰ ਲੈ ਆਏ।
ਉਨ੍ਹਾਂ ਨੇ ਮੈਨੂੰ ਇਕ ਰੁਮਾਲ ਦਾ ਬੰਡਲ ਦੇ ਦਿੱਤਾ ਅਤੇ ਕਿਹਾ ਕਿ ਇਸ ਵਿਚ ਇਕ ਲੱਖ ਰੁਪਏ ਹੈ ਜੋ ਬੈਂਕ 'ਚ ਜਮ੍ਹਾਂ ਕਰਵਾਉਣੇ ਹਨ। ਪੀੜਤ ਕੁਲਬੀਰ ਸਿੰਘ ਨੇ ਦੱਸਿਆ ਕਿ ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਇਨਾਂ ਫਸ ਗਿਆ ਕਿ ਕਿਸੇ ਤਰ੍ਹਾਂ ਉਨ੍ਹਾਂ ਨੇ ਮੇਰੇ 25 ਹਜ਼ਾਰ ਰੁਪਏ ਲੈ ਲਏ ਅਤੇ ਕਿਹਾ ਕਿ 10 ਮਿੰਟ ਵਿਚ ਵਾਪਿਸ ਆਉਂਦੇ ਹਨ ਜਦ ਤੱਕ ਉਨ੍ਹਾਂ ਦੇ 1 ਲੱਖ ਰੁਪਏ ਸੰਭਾਲ ਕੇ ਰੱਖੇ। ਪੀੜਤ ਨੇ ਦੱਸਿਆ ਕਿ ਜਦੋਂ ਉਸਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਕਾਗਜ਼ ਦੇ ਟੁਕੜੇ ਸਨ ਜਿਸ 'ਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਮੇਰੇ 25 ਹਜ਼ਾਰ ਲੈ ਕੇ ਫ਼ਰਾਰ ਹੋ ਗਏ ਜਿਸ ਸਬੰਧੀ ਉਸਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸੀ. ਸੀ. ਟੀ. ਵੀ. ਫੁਟੇਜ ਦੇਖੀ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਵਲੋਂ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਧੀ ਦੇ ਸਬੰਧਾਂ ਤੋਂ ਦੁਖੀ ਮਾਂ ਨੇ ਕੀਤੀ ਖੁਦਕੁਸ਼ੀ
NEXT STORY