ਕੁਰਾਲੀ (ਬਠਲਾ) : ਨੇੜਲੇ ਪਿੰਡ ਹਸਨਪੁਰ ਵਿਖੇ ਇਕ ਛੋਟੀ ਮਾਸੂਮ ਬੱਚੀ ਦੀ ਪਿੰਡ ਦੇ ਟੋਭੇ 'ਚ ਡੁੱਬ ਕੇ ਮੌਤ ਹੋ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ 7 ਸਾਲਾ ਹਰਮਨ ਕੌਰ ਆਪਣੀ ਵੱਡੀ ਭੈਣ ਅਤੇ ਹੋਰ ਪਿੰਡ ਦੀਆਂ ਛੋਟੀਆਂ ਬੱਚੀਆਂ ਨਾਲ ਦੁਪਿਹਰ 2 ਵਜੇ ਦੇ ਕਰੀਬ ਪਿੰਡ ਦੇ ਕਿਨਾਰੇ ਬਣੇ ਟੋਭੇ ਦੀ ਫਿਰਨੀ 'ਤੇ ਸਾਈਕਲ ਚਲਾ ਰਹੀਆਂ ਸਨ ਤਾਂ ਅਚਾਨਕ ਉਕਤ ਲੜਕੀ ਸਮੇਤ ਸਾਈਕਲ ਟੋਭੇ 'ਚ ਜਾ ਡਿੱਗੀ। ਇਸੇ ਦੌਰਾਨ ਉਕਤ ਬੱਚੀ ਨੂੰ ਬਚਾਉਣ ਲਈ ਉਸ ਦੀ ਵੱਡੀ ਭੈਣ ਅਤੇ ਨਾਲ ਦੀਆਂ ਕੁੜੀਆਂ ਨੇ ਰੋਲਾ ਪਾਇਆ ਪਰ ਜਦੋਂ ਤੱਕ ਪਿੰਡ ਵਾਸੀ ਪਹੁੰਚੇ ਉਦੋਂ ਤੱਕ ਲੜਕੀ ਡੁੱਬ ਚੁੱਕੀ ਸੀ।
ਇਹ ਵੀ ਪੜ੍ਹੋ : ਬਾਪ ਬਣਿਆ ਹੈਵਾਨ : 1 ਸਾਲ ਤੱਕ ਜਵਾਨ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਬੜੀ ਹੀ ਮੁਸ਼ਕਿਲ ਨਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਡਬੋਲੀਆਂ ਨੂੰ ਬੁਲਾ ਕੇ ਕਈ ਘੰਟਿਆਂ ਮਗਰੋਂ ਲਾਸ਼ ਨੂੰ ਟੋਭੇ 'ਚੋਂ ਬਾਹਰ ਕੱਢਿਆ। ਪੁਲਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸੂਚਨਾ ਮਿਲਣ 'ਤੇ ਐੱਸ. ਡੀ. ਐੱਮ. ਖਰੜ ਹਿਮਾਂਸ਼ੂ ਜੈਨ, ਡੀ. ਐੱਸ. ਪੀ. ਸਮੇਤ ਕਈ ਅਧਿਕਾਰੀ ਮੌਕੇ 'ਤੇ ਪੁੱਜ ਗਏ।
ਇਹ ਵੀ ਪੜ੍ਹੋ : 'ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ'
ਮਾਮੂਲੀ ਤਕਰਾਰ ਤੋਂ ਬਾਅਦ ਦੋ ਧਿਰਾਂ 'ਚ ਹੋਈ ਆਪਸੀ ਲੜਾਈ, ਇਕ ਜ਼ਖ਼ਮੀ
NEXT STORY