ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਨੇੜਲੇ ਪਿੰਡ ਟਾਂਡਾ ਜਾਲ ਵਿਖੇ ਇਕ ਘਰ ’ਚੋਂ ਬਜ਼ੁਰਗ ਦੀ ਗਲ਼ੀ-ਸੜੀ ਲਾਸ਼ ਮਿਲੀ, ਜਿਸ ਦੀ ਮੌਤ ਹੋਈ ਨੂੰ ਕਈ ਦਿਨ ਬੀਤ ਚੁੱਕੇ ਸਨ। ਜਾਣਕਾਰੀ ਅਨੁਸਾਰ ਰਮੇਸ਼ ਲਾਲ ਨਾਂ ਦਾ ਇਕ ਬਜ਼ੁਰਗ ਵਿਅਕਤੀ ਜੋ ਪਿੰਡ ਵਿੱਚ ਆਪਣੇ ਘਰ 'ਚ ਇਕੱਲਾ ਰਹਿੰਦਾ ਸੀ, ਕੁਝ ਦਿਨਾਂ ਤੋਂ ਦਿਖਾਈ ਨਹੀਂ ਦਿੱਤਾ। ਗੁਆਂਢੀਆਂ ਨੂੰ ਉਸ ਦੇ ਘਰ ’ਚੋਂ ਬਦਬੂ ਆਉਣੀ ਸ਼ੁਰੂ ਹੋ ਗਈ। ਸਰਪੰਚ ਬਲਕਾਰ ਸਿੰਘ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਅਤੇ ਸਹਾਇਕ ਥਾਣੇਦਾਰ ਮਦਨ ਸਿੰਘ ਨੇ ਘਰ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੰਜੇ 'ਤੇ ਬਜ਼ੁਰਗ ਰਮੇਸ਼ ਲਾਲ ਦੀ ਗਲ਼ੀ-ਸੜੀ ਲਾਸ਼ ਪਈ ਸੀ।, ਜਿਸ ਨੂੰ ਦੇਖ ਕੇ ਲੋਕ ਸਹਿਮ ਗਏ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਦਾ ਫੁਰਮਾਨ, ਇਸ ਦਿਨ ਵੀ ਖੁੱਲ੍ਹੇ ਰਹਿਣਗੇ ਤਹਿਸੀਲਦਾਰਾਂ ਦੇ ਦਫ਼ਤਰ
ਸਹਾਇਕ ਥਾਣੇਦਾਰ ਮਦਨ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਇਕੱਲਾ ਹੀ ਘਰ 'ਚ ਰਹਿੰਦਾ ਸੀ। ਇਸ ਦਾ ਇਕ ਲੜਕਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਦਿਖਾਈ ਨਹੀਂ ਦਿੱਤਾ। ਪੁਲਸ ਅਨੁਸਾਰ ਰਮੇਸ਼ ਲਾਲ ਦੀ ਮੌਤ 25-30 ਦਿਨ ਪਹਿਲਾਂ ਹੋ ਗਈ ਸੀ ਕਿਉਂਕਿ ਉਸ ਦੀ ਲਾਸ਼ ਪਿੰਜਰ ਦਾ ਰੂਪ ਧਾਰਨ ਕਰ ਚੁੱਕੀ ਸੀ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਸ ਵੱਲੋਂ ਬਜ਼ੁਰਗ ਦੀ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ ਅਤੇ ਇਸ ਦੇ ਵਾਰਿਸਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਪਟੀ ਕਮਿਸ਼ਨਰ ਦਾ ਫੁਰਮਾਨ, ਇਸ ਦਿਨ ਵੀ ਖੁੱਲ੍ਹੇ ਰਹਿਣਗੇ ਤਹਿਸੀਲਦਾਰਾਂ ਦੇ ਦਫ਼ਤਰ
NEXT STORY