ਫਤਿਹਗੜ੍ਹ ਸਾਹਿਬ (ਜੱਜੀ)- ਪਿੰਡ ਭੱਟਮਾਜਰਾ ਨੇੜੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ। ਪੁਲਸ ਚੌਕੀ ਨਬੀਪੁਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਅਵਦੇਸ਼ ਕੁਮਾਰ ਪੁੱਤਰ ਰਾਮ ਪ੍ਰੀਤ ਯਾਦਵ ਵਾਸੀ ਪਿੰਡ ਰਜਹਨ ਬਸਵਾਰਾ ਮਦੂਵਨੀ ਬਿਹਾਰ ਹਾਲ ਅਬਾਦ ਗੋਬਿੰਦਗੜ੍ਹ ਜੰਗੀਆਣਾ ਜਿਲ੍ਹਾ ਲੁਧਿਆਣਾ ਨੇ ਸ਼ਿਕਾਇਤ ਕੀਤੀ ਸੀ ਉਹ 5 ਭੈਣ ਭਰਾ ਹਨ ਅਤੇ ਸਾਰੇ ਸ਼ਾਦੀਸ਼ੁਦਾ ਹਨ। ਉਸ ਦਾ ਭਰਾ ਅਖਿਲੇਸ਼ ਯਾਦਵ ਜੋ ਕਿ ਗੁਡਜ਼ ਕੈਰੀਅਰ ਸੁਖਵਿੰਦਰਪਾਲ ਦੀ ਟਰਾਂਸਪੋਰਟ ਲੁਧਿਆਣਾ ਦੀ ਗੱਡੀ ਨੰਬਰ ਪੀ.ਬੀ.10ਐੱਫ.ਐੱਫ.6480 ਦੀ ਡਰਾਈਵਿੰਗ ਕਰਦਾ ਸੀ।
ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ
ਬੀਤੇ ਦਿਨ ਅਖਿਲੇਸ਼ ਇਸਮਾਇਲਾਬਾਦ ਹਰਿਆਮਾ ਤੋਂ ਫੱਕ ਲੱਦ ਕੇ ਲੁਧਿਆਣਾ ਨੂੰ ਚੱਲਿਆ ਸੀ ਕਿ ਉਹ ਜੀ.ਟੀ. ਰੋਡ 'ਤੇ ਸਥਿਤ ਪਿੰਡ ਭੱਟਮਾਜਰਾ ਨੇੜੇ ਸਰਹਿੰਦ ਕੋਲ ਪੁੱਜਿਆ ਤਾਂ ਉਸ ਦੀ ਗੱਡੀ ਇਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਟੱਕਰ ਕਾਰਨ ਅਖਿਲੇਸ਼ ਯਾਦਵ ਗੱਡੀ ਵਿਚ ਫ਼ਸ ਗਿਆ ਅਤੇ ਕਾਫ਼ੀ ਮਿਹਨਤ ਮੁਸ਼ੱਕਤ ਕਰਨ ਮਗਰੋਂ ਉਸ ਨੂੰ ਕੱਢ ਕੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਹਾਦਸੇ ਦੀ ਜਾਣਕਾਰੀ ਅਵਦੇਸ਼ ਕੁਮਾਰ ਨੂੰ ਗੱਡੀ ਦੇ ਕਲੀਨਰ ਵੀਰੂ ਪੁੱਤਰ ਕੈਲਾਸ਼ ਸੈਣੀ ਵਾਸੀ ਬਲੇਠਾ ਬਿਹਾਰ ਨੇ ਫੋਨ ਕਰ ਕੇ ਦਿੱਤੀ ਸੀ।
ਇਹ ਵੀ ਪੜ੍ਹੋ- ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
ਫਿਰ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਸਿਵਲ ਹਸਪਤਾਲ ਪੁੱਜਾ, ਤਾਂ ਉਥੇ ਡਾਕਟਰਾ ਨੇ ਦੱਸਿਆ ਕਿ ਅਖਿਲੇਸ਼ ਯਾਦਵ ਦੀ ਮੌਤ ਹੋ ਗਈ ਹੈ। ਅਵਦੇਸ਼ ਯਾਦਵ ਦੇ ਬਿਆਨਾ 'ਤੇ ਟਰੱਕ ਡਰਾਈਵਰ ਸਤਪਾਲ ਪੁੱਤਰ ਸਜਵਾਹਾ ਵਾਸੀ ਬਸਤੀ ਨਿਯਾਮਦੀਨ ਫਿਰੋਜ਼ਪੁਰ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 283, 304ਏ, 427 ਦੇ ਤਹਿਤ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਕੀਤੀ ਮੰਗ
NEXT STORY