ਫਰੀਦਕੋਟ (ਪਰਮਜੀਤ) - ਸਿਆਸੀ ਪਾਰਟੀਆਂ ਕਿਸਾਨਾਂ ਨੂੰ ਬਚਾਉਣ ਲਈ ਭਾਵੇਂ ਲੱਖਾਂ ਵਾਅਦੇ ਕਰਕੇ ਸੱਤਾ 'ਚ ਆ ਗਈ ਹੈ ਪਰ ਕਿਸਾਨਾਂ ਪ੍ਰਤੀ ਉਸਾਰੂ ਨੀਤੀਆਂ ਨੂੰ ਅਮਲੀ ਰੂਪ ਨਾ ਦੇਣ ਕਰਕੇ ਇਹ ਪਾਰਟੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ 'ਚ ਅਸਫਲ ਸਿੱਧ ਹੋ ਜਾਂਦੀਆਂ ਹਨ। ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੋਜ਼ਾਨਾ ਹੀ ਕਈ ਕਿਸਾਨ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਸਾਦਿਕ ਦੇ ਪਿੰਡ ਮਿੱਡੂਮਾਨ ਵਾਸੀ ਕਿਸਾਨ ਜਸਵੀਰ ਸਿੰਘ (42 ਸਾਲ) ਵਲੋਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ। ਮਿਲੀ ਜਾਣਕਾਰੀ ਅਨੁਸਾਰ ਉਕਤ ਕਿਸਾਨ ਦੇ ਸਿਰ 'ਤੇ 10 ਤੋਂ 12 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਨੇ ਆਰਥਕ ਤੇ ਮਾਨਸਿਕ ਬੋਝ ਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ ਗਰੁੱਪ) ਦੇ ਆਗੂਆਂ ਬਖਤੌਰ ਸਿੰਘ ਢਿੱਲੋਂ ਤੇ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿਸਾਨ ਜਸਵੀਰ ਸਿੰਘ ਕਰੀਬ 7 ਏਕੜ 'ਚ ਖੇਤੀ ਕਰਦਾ ਸੀ, ਜਿਸ ਦੇ ਸਿਰ ਬੈਂਕਾਂ, ਆੜ੍ਹਤੀਆਂ ਅਤੇ ਹੋਰਨਾਂ ਦਾ ਕਰੀਬ 10 ਤੋਂ 12 ਲੱਖ ਦੇ ਕਰੀਬ ਦਾ ਕਰਜ਼ਾ ਸੀ। ਇਸ ਤੋਂ ਪ੍ਰੇਸ਼ਾਨ ਰਹਿਣ ਕਰ ਕੇ ਉਹ ਘਰੋਂ ਕਿਸੇ ਕੰਮ ਲਈ ਬਾਹਰ ਚਲਾ ਗਿਆ ਪਰ ਕੁਝ ਸਮੇਂ ਬਾਅਦ ਉਸ ਦੀ ਲਾਸ਼ ਹੀ ਮਿਲੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਤੀ-ਪਿਤਾ ਤੋਂ ਇਲਾਵਾ ਆਪਣੇ 20 ਸਾਲਾ ਲੜਕੇ ਅਤੇ ਪਤਨੀ ਨੂੰ ਛੱਡ ਗਿਆ ਹੈ।
ਖਰੜ : ਮਹਿਲਾ ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY