ਜੈਤੋ, (ਜਿੰਦਲ)- ਹੁਣ ਜੈਤੋ ਵਿਖੇ ਵੀ ਡੇਂਗੂ ਦੀ ਬੀਮਾਰੀ ਪੂਰੇ ਜ਼ੋਰਾਂ ’ਤੇ ਫੈਲ ਚੁੱਕੀ ਹੈ। ਇਸ ਸਬੰਧੀ ਜੈਤੋ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਹੁਣ ਜੈਤੋ ਵਿਖੇ ਵੀ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਹੁਣ ਤੱਕ ਇੱਥੇ 42 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੈਤੋ ਵਿਖੇ ਕੋਈ ਪ੍ਰਬੰਧ ਨਾ ਹੋਣ ਕਰ ਕੇ ਡੇਂਗੂ ਦੀ ਪੁਸ਼ਟੀ ਲਈ ਮਰੀਜ਼ਾਂ ਨੂੰ ਟੈਸਟ ਕਰਵਾਉਣ ਵਾਸਤੇ ਬਾਹਰ ਭੇਜਣਾ ਪੈਂਦਾ ਹੈ। ਇਸ ਨਾਲ ਸਬੰਧਤ 62 ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਬਾਹਰ ਭੇਜਿਆ ਗਿਆ ਹੈ। ਡੇਂਗੂ ਕਾਰਨ ਮਰੀਜ਼ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਟੈਸਟਾਂ ਲਈ ਬਾਹਰ ਭੇਜਣ ’ਤੇ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ। ਡਾ. ਪਰਮਿੰਦਰ ਕੌਰ ਵੱਲੋਂ ਹਸਪਤਾਲ ਆਉਣ ਵਾਲਿਆਂ ਨੂੰ ਡੇਂਗੂ ਤੋਂ ਬਚਾਅ ਕਰਨ ਲਈ ਕੁਝ ਅਹਿਮ ਗੱਲਾਂ ਅਤੇ ਸਾਵਧਾਨੀਆਂ ਜਿਵੇਂ ਲੱਤਾਂ ਤੇ ਬਾਹਾਂ ਨੰਗੀਆਂ ਨਾ ਰੱਖੋ, ਪਾਣੀ ਨੂੰ ਢੱਕ ਕੇ ਰੱਖੋ, ਗਮਲਿਅਾਂ, ਟਾਇਰਾਂ ਆਦਿ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਪੰਛੀਆਂ ਲਈ ਰੱਖੇ ਗਏ ਪਾਣੀ ਨੂੰ ਰੋਜ਼ਾਨਾ ਬਦਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਸ ਦਾ ਟੈਸਟ ਤੇ ਇਲਾਜ ਜ਼ਰੂਰੀ ਹੈ।
ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੋਰੀ ਕਰਦਾ ਕਾਬੂ
NEXT STORY