ਮੁੱਲਾਂਪੁਰ ਦਾਖਾ (ਕਾਲੀਆ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਮੁੱਲਾਂਪੁਰ ਤੋਂ 25 ਜ਼ੋਨਾਂ ਲਈ 112 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਜੀ. ਟੀ. ਬੀ. ਕਾਲਜ ਦਾਖਾ ਵਿਖੇ ਵੋਟਾਂ ਦੀ ਗਿਣਤੀ ਆਰੰਭ ਹੋ ਗਈ ਹੈ।
ਆਮ ਆਦਮੀ ਪਾਰਟੀ ਦੇ 25 ਉਮੀਦਵਾਰ, ਕਾਂਗਰਸ ਪਾਰਟੀ 25 ਉਮੀਦਵਾਰ, ਬੀ.ਜੇ.ਪੀ ਦਾ ਇੱਕ ਉਮੀਦਵਾਰ, ਬਹੁਜਨ ਸਮਾਜ ਪਾਰਟੀ ਦਾ ਇੱਕ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਬ) ਦੇ 23 ਉਮੀਦਵਾਰ ਅਤੇ 25 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ । ਵੋਟਾਂ ਦੀ ਗਿਣਤੀ ਅੱਜ ਜੀ ਟੀ ਬੀ ਕਾਲਜ ਦਾਖਾ ਵਿਖੇ ਸਵੇਰੇ 8 ਵਜੇ ਪਾਰਦਰਸ਼ੀ ਢੰਗ ਨਾਲ ਸੁਰੂ ਹੋ ਗਈ ਹੈ । ਵੋਟਾਂ ਦੀ ਗਿਣਤੀ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸਮਰਥਕ ਨਤੀਜਿਆਂ ਨੂੰ ਸੁਨਣ ਲਈ ਉਤਾਵਲੇ ਹਨ। ਕੁਝ ਹੀ ਦੇਰ ਵਿਚ ਨਤੀਜਿਆਂ ਦਾ ਐਲਾਨ ਸ਼ੁਰੂ ਹੋ ਜਾਵੇਗਾ।
ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਸੰਘਣੀ ਧੁੰਦ ਤੋਂ ਰਾਹਤ ਦਿਵਾਏਗੀ ਸਰਦੀਆਂ ਦੀ ਪਹਿਲੀ ਬਰਸਾਤ
NEXT STORY