ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ 'ਚ ਵੱਡਾ ਸਵਾਲ ਬਣਿਆ ਹੋਇਆ ਹੈ ਕਿ 69 ਸੀਟਾਂ ਅਤੇ 14 ਜ਼ਿਲ੍ਹਿਆਂ ਵਾਲਾ ਮਾਲਵਾ ਖੇਤਰ ਕਿਸ ਦੀ ਬੇੜੀ ਪਾਰ ਲਾਉਣ ਜਾ ਰਿਹਾ ਹੈ। ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਕੱਲ ਸਿਆਸੀ ਪੱਤੇ ਖੁਲ੍ਹਣ ਤੋਂ ਬਾਅਦ ਕਾਂਗਰਸ ਨੂੰ ਖਦਸ਼ਾ ਹੈ ਕਿ ਡੇਰਾ ਪ੍ਰੇਮੀ ਕਾਂਗਰਸ ਨੂੰ ਵੋਟ ਨਾ ਕੇ ਬੇਅਦਬੀ ਦੇ ਮਾਮਲੇ 'ਚ ਅਕਾਲੀ ਦਲ ਨੂੰ ਅਤੇ ਕੁਝ ਸੀਟਾਂ 'ਤੇ 'ਆਮ ਆਦਮੀ ਪਾਰਟੀ' ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣ ਦਾ ਫੈਸਲਾ ਕਰ ਲਿਆ ਹੈ ਜਿਸ ਦੇ ਚੱਲਦੇ ਡੇਰਾ ਪ੍ਰੇਮੀ ਇਨ੍ਹਾਂ ਪਾਰਟੀਆਂ ਨੂੰ ਵੋਟ ਪਾ ਰਹੇ ਹਨ।
ਇਹ ਵੀ ਪੜ੍ਹੋ : ਸ਼ਾਂਤਮਈ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ : SDM ਬੈਂਸ
ਡੇਰਾ ਸੱਚਾ ਸੌਦਾ ਦੇ ਸੂਤਰਾਂ ਮੁਤਾਬਕ ਪੰਜਾਬ ਚੋਣਾਂ ਨੂੰ ਲੈ ਕੇ ਕਈ ਦਿਨਾਂ ਦੀ ਸਖਤ ਮੁਸ਼ਕਤ ਤੋਂ ਬਾਅਦ ਕੱਲ ਰਾਤ ਆਖਿਰਕਾਰ ਡੇਰੇ ਦੀ ਰਾਜਨੀਤਿਕ ਵਿੰਗ ਨੇ ਆਪਣਾ ਫੈਸਲਾ ਲੈ ਹੀ ਲਿਆ। ਡੇਰਾ ਆਪਣੇ ਵੋਟਿੰਗ ਦੇ ਫੈਸਲੇ ਨੂੰ ਪਿਛਲੇ ਸਾਲਾਂ 'ਚ ਵੋਟਿੰਗ ਦੇ ਠੀਕ ਇਕ ਦਿਨ ਪਹਿਲਾਂ ਉਜਾਗਰ ਕਰਦਾ ਹੈ। ਡੇਰੇ ਦੀ ਰਾਜਨੀਤਿਕ ਵਿੰਗ ਦੇ ਅਹੁਦਾ ਅਧਿਕਾਰੀ ਆਪਣੇ ਫੈਸਲੇ ਨੂੰ 45 ਮੈਂਬਰ ਕੇਮਟੀ ਅਤੇ ਉਸ ਤੋਂ ਬਾਅਦ ਪਿੰਡ-ਪਿੰਡ 'ਚ ਬਣਾਏ ਗਏ ਭੰਗੀਦਾਸ ਰਾਹੀਂ ਆਮ ਪੈਰੋਕਾਰਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਸੋਮਾਲੀਆ 'ਚ ਰੈਸਟੋਰੈਂਟ 'ਚ ਧਮਾਕਾ, 15 ਦੀ ਮੌਤ ਤੇ 20 ਜ਼ਖਮੀ
ਇਸ ਫੈਸਲੇ ਦੇ ਅਨੁਸਾਰ ਡੇਰਾ ਪੈਰੋਕਾਰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 7 ਫਰਵਰੀ ਨੂੰ ਮਿਲੀ 21 ਦਿਨਾਂ ਦੀ ਪੈਰੋਲ ਨੂੰ ਰਾਜਨੀਤੀ ਦੇ ਜਾਣਕਾਰ ਲੋਕ ਹਰਿਆਣਾ ਅਤੇ ਕੇਂਦਰ 'ਚ ਸੱਤਾਧਾਰੀ ਭਾਜਪਾ ਦੀ ਦੇਨ ਮਾਨ ਰਹੇ ਸਨ। ਇਸ ਦੇ ਨਾਲ ਹੀ ਉਮੀਦ ਲਾਈ ਜਾ ਰਹੇ ਸੀ ਕਿ ਡੇਰਾ ਆਪਣੀ ਵੋਟ ਪੰਜਾਬ 'ਚ ਭਾਜਪਾ ਉਮੀਦਵਾਰਾਂ ਨੂੰ ਕੇਰਗਾ ਪਰ ਉਸ ਨੇ 'ਆਪ' ਪਾਰਟੀ ਦੇ ਕੁਝ ਉਮੀਦਵਾਰਾਂ ਨੂੰ ਵੀ ਵੋਟ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ :ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਚੁਕਾਉਣੀ ਪਵੇਗੀ ਕੀਮਤ : ਕਮਲਾ ਹੈਰਿਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੁਖਦੇਵ ਸਿੰਘ ਢੀਂਡਸਾ ਪਰਿਵਾਰ ਸਮੇਤ ਪੁੱਜੇ ਵੋਟ ਪਾਉਣ
NEXT STORY