ਸੰਗਰੂਰ/ਖਨੌਰੀ (ਵਿਵੇਕ ਸਿੰਧਵਾਨੀ, ਰਵੀ): ਖਨੌਰੀ ਬਾਰਡਰ 'ਤੇ ਕਿਸਾਨ ਧਰਨਾ ਚੁਕਵਾਉਣ ਤੋਂ ਪਹਿਲਾਂ ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇਕ ਭਾਵੁਕ ਬੇਨਤੀ ਕੀਤੀ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਪੁਲਿਸ ਕਿਸਾਨਾਂ ਦੀ ਪੂਰੀ ਇੱਜ਼ਤ ਕਰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਵਾਂਗ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਉਹ ਕਿਸੇ ਵੀ ਟਕਰਾਅ 'ਚ ਨਹੀਂ ਜਾਣਾ ਚਾਹੁੰਦੇ, ਪਰ ਹੁਣ ਹਾਲਾਤਾਂ ਨੂੰ ਵੀ ਸਮਝਣ ਦੀ ਲੋੜ ਹੈ।
"ਸਾਡੇ ਲਈ ਤੁਸੀਂ ਬਜ਼ੁਰਗ ਹੋ, ਸਾਨੂੰ ਤੁਹਾਡੀ ਚਿੰਤਾ ਹੈ"
ਡੀ.ਆਈ.ਜੀ. ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਸਾਡੇ ਲਈ ਤੁਸੀਂ ਬਜ਼ੁਰਗ ਹੋ। ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਤੁਹਾਡੀ ਸਿਹਤ ਦੀ ਚਿੰਤਾ ਕਰਦੇ ਹਾਂ। ਤੁਹਾਡੇ ਵੱਡੇ ਲੀਡਰ, ਜਿਵੇਂ ਕਿ ਸਰਵਨ ਸਿੰਘ ਡੱਲੇਵਾਲ ਜਦੋਂ ਭੁੱਖ ਹੜਤਾਲ 'ਤੇ ਗਏ, ਤਾਂ ਉਨ੍ਹਾਂ ਦੀ ਸਿਹਤ ਦੇਖ ਕੇ ਸਾਨੂੰ ਵੀ ਤਕਲੀਫ਼ ਹੋਈ।" ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਮੀਟਿੰਗ ਦੌਰਾਨ ਡਿਟੇਨ ਹੋ ਗਏ, ਜਿਸ ਕਾਰਨ ਹਾਲਾਤ ਨਾਜ਼ੁਕ ਬਣ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਧਰਨਾ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ, "ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਾਂਗੇ, ਪਰ ਤੁਸੀਂ ਵੀ ਸਾਨੂੰ ਸਮਝੋ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਨੂੰ ਜਲਦ ਮਿਲਣ ਜਾ ਰਿਹੈ ਵੱਡਾ ਤੋਹਫ਼ਾ! ਅਗਲੇ 2-3 ਮਹੀਨਿਆਂ ਅੰਦਰ...
"ਅਸੀਂ ਕਿਸਾਨਾਂ ਦੇ ਪੁੱਤ ਹਾਂ, ਤੁਹਾਡੀ ਇੱਜ਼ਤ ਕਰਦੇ ਹਾਂ"
ਡੀ.ਆਈ.ਜੀ. ਨੇ ਕਿਸਾਨਾਂ ਨੂੰ ਯਕੀਨ ਦੁਆਉਂਦਿਆਂ ਕਿਹਾ ਕਿ ਪੁਲਿਸ ਕਿਸਾਨਾਂ ਦੀ ਇੱਜ਼ਤ ਕਰਦੀ ਹੈ ਅਤੇ ਕਿਸੇ ਵੀ ਕਿਸਾਨ ਨਾਲ ਬਦਸਲੂਕੀ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ, "ਅਸੀਂ ਵੀ ਕਿਸਾਨ ਪਰਿਵਾਰਾਂ ਵਿੱਚੋਂ ਹਾਂ। ਤੁਸੀਂ ਸਾਡੇ ਵੱਡੇ ਹੋ। ਅਸੀਂ ਤੁਹਾਡੇ ਸੰਘਰਸ਼ ਨੂੰ ਸਮਝਦੇ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਕਿਸੇ ਕਿਸਾਨ ਨਾਲ ਬਦਸਲੂਕੀ ਨਹੀਂ ਕਰਨੀ, ਕਿਸੇ ਨੂੰ ਧੱਕਾ ਨਹੀਂ ਦੇਣਾ, ਤੇ ਗਾਲ ਨਹੀਂ ਕੱਢਣੀ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੁਕਮ ਦਿੱਤੇ ਕਿ ਤੁਸੀਂ ਕਿਸਾਨਾਂ ਨੂੰ ਆਪਣੇ ਪਰਿਵਾਰ ਵਾਂਗ ਹੀ ਵੇਖੋ।
"ਫੋਰਸ ਨੂੰ ਟੈਸਟ ਨਾ ਕਰਿਓ, ਧਰਨਾ 101% ਚੁਕਿਆ ਜਾਵੇਗਾ"
ਡੀ.ਆਈ.ਜੀ. ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਧਰਨਾ 101% ਚੁਕਾਇਆ ਜਾਵੇਗਾ ਅਤੇ ਕਿਸੇ ਵੀ ਤਰੀਕੇ ਦੀ ਅਸ਼ਾਂਤੀ ਨੂੰ ਪ੍ਰਸ਼ਾਸਨ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, "ਫੋਰਸ ਨੂੰ ਹੁਕਮ ਹੋਇਆ ਹੈ, ਤੁਸੀਂ ਫੋਰਸ ਨੂੰ ਟੈਸਟ ਨਾ ਕਰਿਓ। ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੁੰਦੇ, ਪਰ ਤੁਸੀਂ ਵੀ ਸਮਝੋ ਕਿ ਧਰਨਾ ਹੁਣ ਇੱਥੇ ਨਹੀਂ ਰਹੇਗਾ।"
"ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜਕੇ ਬੇਨਤੀ ਕਰਦਾ ਹਾਂ"
ਡੀ.ਆਈ.ਜੀ. ਨੇ ਕਿਸਾਨਾਂ ਨੂੰ ਹੱਥ ਜੋੜਕੇ ਬੇਨਤੀ ਕਰਦਿਆਂ ਕਿਹਾ, "ਅਸੀਂ ਆਪਣੇ ਬਾਪੂਆਂ, ਚਾਚਿਆਂ, ਤਾਇਆਂ ਨੂੰ ਕਿਸੇ ਵੀ ਤਕਲੀਫ਼ ਵਿਚ ਨਹੀਂ ਦੇਖ ਸਕਦੇ। ਤੁਸੀਂ ਸਾਨੂੰ ਆਪਣੇ ਵਾਂਗ ਸਮਝੋ। ਤੁਸੀਂ ਘਰ ਵਾਪਸ ਜਾਓ, ਆਪਣੀ ਸਿਹਤ ਦਾ ਖ਼ਿਆਲ ਰੱਖੋ।" ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਵੀ ਸਖ਼ਤ ਹੁਕਮ ਦਿੱਤੇ ਕਿ ਕਿਸੇ ਕਿਸਾਨ ਨਾਲ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਸਮੇਤ 2 ਮੁਲਜ਼ਮ ਕਾਬੂ, ਔਰਤ ਫ਼ਰਾਰ
NEXT STORY