ਸ੍ਰੀ ਮੁਕਤਸਰ ਸਾਹਿਬ (ਦਰਦੀ) - ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਓਲਪਿੰਕ ਐਸੋਸੀਏਸ਼ਨ ਤੇ ਬਠਿੰਡਾ ਸਾਈਕਲਿੰਗ ਗਰੁੱਪ ਨੇ ਇਕ ਨਵੀਂ ਪਹਿਲਕਦਮੀ ਤਹਿਤ ਸਾਇਕਲਿੰਗ ਬੱਡੀਜ਼ ਚੈਲੰਜ ਸ਼ੁਰੂ ਕੀਤਾ ਹੈ। ਇਸ ਦੀ ਸ਼ੁਰੂਆਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਇਸ ਮੁਹਿੰਮ ਦਾ ਪੋਸਟਰ ਰਲੀਜ਼ ਕਰਕੇ ਕੀਤੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਇਸ ਸਮੇਂ ਖੇਤਰ 'ਚ ਸਾਇਕਲਿੰਗ ਲੋਕਪ੍ਰਿਆ ਹੋ ਰਹੀ ਹੈ ਅਤੇ ਸਾਇਕਲ ਚਲਾਉਣਾ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਾਈਕਲ ਚਲਾਉਣ ਵਾਲਾ ਆਪਣੇ ਇਕ ਸਹਿਯੋਗੀ ਸਮੇਤ ਇਸ ਚੈਲੰਜ ਨੂੰ ਸਵਿਕਾਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੋੜੇ 'ਚ ਮਿੱਤਰ ਇਹ ਚੈਲੰਜ ਸਵਿਕਾਰ ਕਰ ਸਕਦੇ ਹਨ। ਇਹ ਸਹਿਯੋਗੀ ਦੂਰ ਨੇੜੇ ਰਹਿਣ ਵਾਲਾ ਕੋਈ ਵੀ ਦੋਸਤ ਜਾਂ ਪਰਿਵਾਰਕ ਮੈਂਬਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਚੈਲੰਜ 5 ਜੁਲਾਈ ਤੱਕ ਚੱਲੇਗਾ ਅਤੇ ਇਸਦੇ ਤਿੰਨ ਲੈਵਲ ਹਨ। ਪਹਿਲਾਂ ਲੈਵਲ 1250 ਕਿਲੋਮੀਟਰ, ਦੂਜਾ 1500 ਕਿਲੋਮੀਟਰ ਅਤੇ ਤੀਸਰਾ ਲੈਵਲ 2000 ਕਿਲੋਮੀਟਰ ਹੈ।
ਇਸ ਚੈਲੰਜ ਦੇ ਬਾਰੇ ਬਠਿੰਡਾ ਸਾਇਕਲਿੰਗ ਗਰੁਪ ਤੋਂ ਇੰਜ: ਫਤਿਹਪਾਲ ਸਿੰਘ ਮੱਲੀ ਨੇ ਕਿਹਾ ਕਿ ਇਸ ਚੈਲੰਜ ਨੂੰ ਸਵਿਕਾਰ ਕਰਨ ਵਾਲੇ ਮਿੱਤਰਾਂ ਸਬੰਧੀ ਸੂਚਨਾ ਦੀ ਨਿਗਰਾਨੀ ਮੋਬਾਇਲ ਐਪ ਰਾਹੀਂ ਕੀਤੀ ਜਾਂਦੀ ਹੈ। ਇਸ ਚੈਲੰਜ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ 94171 73155 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐੱਸ. ਡੀ. ਐੱਮ. ਗਿੱਦੜਬਾਹਾ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ, ਡਾ: ਜੀ.ਐਸ. ਨਾਗਪਾਲ ਆਦਿ ਹਾਜ਼ਰ ਸਨ।
ਟਰੰਪ ਨੇ ਪੀ. ਐੱਮ. ਟਰੂਡੋ ਨੂੰ ਕਿਹਾ- 'ਤੁਸੀਂ ਲੋਕਾਂ ਨੇ ਵੀ ਤਾਂ ਵ੍ਹਾਈਟ ਹਾਊਸ ਸਾੜ ਹੀ ਦਿੱਤਾ ਸੀ'
NEXT STORY