ਚੰਡੀਗਡ਼੍ਹ, ਸੁਸ਼ੀਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਟ੍ਰੈਫਿਕ ਪੁਲਸ ਸਾਈਕਲ ਟ੍ਰੈਕ ’ਤੇ ਵਾਹਨ ਚਲਾਉਣ ਵਾਲਿਆਂ ਦੇ ਲਗਾਤਾਰ ਚਲਾਨ ਕੱਟਣ ਵਿਚ ਰੁੱਝੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਾਈਕਲ ਟ੍ਰੈਕ ’ਤੇ ਹੋ ਰਹੇ ਗ਼ੈਰ-ਕਾਨੂੰਨੀ ਕਬਜ਼ਿਆਂ ਵੱਲ ਪੁਲਸ ਦਾ ਕੋਈ ਧਿਆਨ ਨਹੀਂ ਹੈ। ਸੈਕਟਰ-25 ਸਥਿਤ ਕਾਲੋਨੀ ਵਿਚ ਸਾਈਕਲ ਟ੍ਰੈਕ ’ਤੇ ਝੁੱਗੀ ਵਾਲਿਆਂ ਨੇ ਬਾਥਰੂਮ ਤਕ ਬਣਾਏ ਹੋਏ ਹਨ। ਕਈ ਲੋਕਾਂ ਨੇ ਤਾਂ ਸਾਈਕਲ ਟ੍ਰੈਕ ’ਤੇ ਦੁਕਾਨ ਲਾਈ ਹੋਈ ਹੈ। ਹੈਰਾਨੀ ਇਹ ਹੈ ਕਿ ਟ੍ਰੈਫਿਕ ਪੁਲਸ ਦੀ ਸਾਈਕਲ ਸਕੁਐਡ ਇਕ ਵਾਰ ਵੀ ਸੈਕਟਰ-25 ਦੇ ਸਾਈਕਲ ਟ੍ਰੈਕ ਵੱਲ ਨਹੀਂ ਆਈ। ਕਈ ਜਗ੍ਹਾ ਤਾਂ ਸਾਈਕਲ ਟ੍ਰੈਕ ’ਤੇ ਟੋਏ ਪਏ ਹੋਏ ਹਨ।
ਸਾਈਕਲ ਟ੍ਰੈਕ ਨੂੰ ਲੈ ਕੇ ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਟੇਟਸ ਰਿਪੋਰਟ ਦੇਣਗੇ। ਇਸ ਕਾਰਨ ਟ੍ਰੈਫਿਕ ਪੁਲਸ ਨੇ ਦੂਜੇ ਦਿਨ ਐਤਵਾਰ ਨੂੰ ਸਾਈਕਲ ਟ੍ਰੈਕ ’ਤੇ ਗੱਡੀ ਚਲਾਉਣ ਵਾਲੇ 42 ਵਾਹਨ ਚਾਲਕਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ। ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡਿਆ ਗਿਆ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਨੇ ਸ਼ਨੀਵਾਰ ਨੂੰ 29 ਵਾਹਨ ਚਾਲਕਾਂ ’ਤੇ ਮਾਮਲੇ ਦਰਜ ਕੀਤੇ ਸਨ।
ਸ਼ਾਮ ਹੁੰਦਿਅਾਂ ਹੀ ਸਾਈਕਲ ਟ੍ਰੈਕ ’ਤੇ ਹਨੇਰਾ
ਸ਼ਾਮ ਹੁੰਦਿਅਾਂ ਹੀ ਸਾਈਕਲ ਟ੍ਰੈਕ ’ਤੇ ਹਨੇਰਾ ਛਾ ਜਾਂਦਾ ਹੈ। ਸਾਈਕਲ ਟ੍ਰੈਕ ਕੰਧਾਂ ਦੇ ਨਾਲ ਬਣੇ ਹਨ ਤੇ ਦੂਜੇ ਪਾਸੇ ਦਰੱਖਤ ਹੁੰਦੇ ਹਨ। ਇਸ ਲਈ ਸਡ਼ਕਾਂ ਦੇ ਡਿਵਾਈਡਰਾਂ ’ਤੇ ਲੱਗੀਆਂ ਲਾਈਟਾਂ ਦੀ ਰੌਸ਼ਨੀ ਸਾਈਕਲ ਟ੍ਰੈਕਾਂ ’ਤੇ ਨਹੀਂ ਪਹੁੰਚਦੀ। ਸਾਈਕਲ ਚਲਾਉਣ ਵਾਲਿਆਂ ਦੀ ਮੰਗ ਹੈ ਕਿ ਸਾਈਕਲ ਟ੍ਰੈਕ ’ਤੇ ਲਾਈਟ ਦਾ ਇੰਤਜ਼ਾਮ ਕੀਤਾ ਜਾਏ। ਉਥੇ ਹੀ ਸ਼ਹਿਰ ਦੀਆਂ ਸਡ਼ਕਾਂ ’ਤੇ ਬਣਾਏ ਗਏ ਸਾਈਕਲ ਟ੍ਰੈਕ ਅਜੇ ਤਕ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਐਤਵਾਰ ਨੂੰ ਕਰਮਚਾਰੀ ਸਾਈਕਲ ਟ੍ਰੈਕ ’ਤੇ ਮਾਰਕਿੰਗ ਕਰਨ ’ਚ ਲੱਗੇ ਰਹੇ।
ਇਲੈਕਟ੍ਰੀਸਿਟੀ ਅਧਿਕਾਰੀਆਂ ਨੇ ਨਹੀਂ ਕੀਤਾ ਰੀਫੰਡ, ਫੋਰਮ ਨੇ 10 ਹਜ਼ਾਰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ
NEXT STORY