ਲੁਧਿਆਣਾ (ਵਿੱਕੀ) - ਕੇਂਦਰ ਸਰਕਾਰ ਨੇ 2001 ਬੈਚ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਡਾ. ਮਨਦੀਪ ਕੁਮਾਰ ਭੰਡਾਰੀ ਨੂੰ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਸਰਕਾਰ ਨੇ ਸੀ. ਬੀ. ਐੱਸ. ਈ. ਚੇਅਰਮੈਨ ਦੇ ਅਹੁਦੇ ਨੂੰ ਅਸਥਾਈ ਤੌਰ ’ਤੇ ਵਧੀਕ ਸਕੱਤਰ ਪੱਧਰ ਦੇ ਅਹੁਦੇ ਦੇ ਅਨੁਕੂਲ ਅੱਪਗ੍ਰੇਡ ਕਰਦਿਆਂ ਡਾ. ਭੰਡਾਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਡਾ. ਭੰਡਾਰੀ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕੀਤੀ ਅਤੇ ਗੋਲਡ ਮੈਡਲ ਹਾਸਲ ਕੀਤਾ।
Asian Games: ਜਪਾਨ 'ਚ ਛਾਏ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀ, ਭਾਰਤ ਨੂੰ ਦਿਵਾਏ 3 ਗੋਲਡ ਮੈਡਲ
NEXT STORY