ਸੰਗਰੂਰ (ਸਿੰਗਲਾ, ਬੇਦੀ, ਸਿੰਧਵਾਨੀ) : ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਕਮਰ ਕੱਸ ਲਈ ਹੈ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਸ਼ਰਾਰਤੀ ਅਨਸਰਾਂ ਨੇ ਜੇਕਰ ਇਹ ਕਾਲਾ ਧੰਦਾ ਨਾ ਛੱਡਿਆ ਤਾਂ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਵਿਸ਼ਵਾਸ ਰੱਖੋ ਜ਼ਿਲ੍ਹੇ 'ਚ ਜੁਰਮ ਕਰਕੇ ਕੋਈ ਵੀ ਕ੍ਰਿਮੀਨਲ ਜ਼ਿਆਦਾ ਦੇਰ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਨਹੀਂ ਰਹੇਗਾ।
ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)
ਉਨ੍ਹਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇਕ ਹੋਰ ਸਾਕਾਰਾਤਮਕ ਪੁਲਾਂਘ ਪੁੱਟਦਿਆਂ ਕਿਹਾ ਕਿ ਜੇਕਰ ਕੋਈ ਪੰਚਾਇਤ ਆਪਣੇ ਪਿੰਡ ਦੇ ਸੌ ਫ਼ੀਸਦੀ ਨਸ਼ਾ ਮੁਕਤ ਹੋਣ ਦੀ ਗਵਾਹੀ ਭਰਦਿਆਂ ਇਹ ਸਾਬਤ ਕਰਨ ਵਿਚ ਸਫਲ ਰਹੇਗੀ ਕਿ ਉਨ੍ਹਾਂ ਦੇ ਪਿੰਡ 'ਚ ਨਾ ਕੋਈ ਨਸ਼ਾ ਕਰਦਾ ਹੈ, ਨਾ ਵੇਚਣ ਵਾਲਾ ਆ ਸਕਦਾ ਹੈ ਅਤੇ ਪਿੰਡ ਦੇ ਪਹਿਲਾਂ ਤੋਂ ਨਸ਼ਿਆਂ ਦੀ ਦਲਦਲ 'ਚ ਫਸੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਯੋਗ ਇਲਾਜ ਕਰਵਾ ਕੇ ਤੰਦਰੁਸਤ ਕੀਤਾ ਗਿਆ ਹੈ ਤਾਂ ਉਹ ਅਜਿਹੀ ਪੰਚਾਇਤ ਨੂੰ ਪੰਜਾਬ ਸਰਕਾਰ ਕੋਲੋਂ ਵੱਧ ਤੋਂ ਵੱਧ ਗ੍ਰਾਂਟ ਦਿਵਾਉਣ ਵਿਚ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ ; ਹੁਸ਼ਿਆਰਪੁਰ ਦੇ SSP ਨਿੰਬਾਲੇ ਦੇ ਤਬਾਦਲੇ ’ਤੇ ਭਖ਼ੀ ਸਿਆਸਤ, ਕਾਂਗਰਸੀ ਵਿਧਾਇਕਾਂ ਨੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਇਹ ਸਮਾਜਿਕ ਕੁਰੀਤੀਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਬਿਹਤਰੀਨ ਸਮਾਂ ਹੈ, ਜਿਸ ਵਿਚ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ। ਪੁਲਸ ਮੁਖੀ ਸਿੱਧੂ ਨੇ ਸਪੱਸ਼ਟ ਸ਼ਬਦਾਂ 'ਚ ਇਹ ਵੀ ਕਿਹਾ ਕਿ ਜੇਕਰ ਜ਼ਿਲ੍ਹਾ ਪੁਲਸ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੀਭੁਗਤ ਕਰਦਾ ਪਾਇਆ ਗਿਆ ਤਾਂ ਉਸ ਦਾ ਜੁਰਮ ਸਾਬਿਤ ਹੋਣ 'ਤੇ ਉਸ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸਬ-ਇੰਸਪੈਕਟਰ ਤੋਂ ਦੁਖੀ ਵਿਅਕਤੀ ਨੇ ਥਾਣੇ ਦੇ ਅੰਦਰ ਹੀ ਖੁਦ 'ਤੇ ਪੈਟਰੋਲ ਪਾ ਲਗਾਈ ਅੱਗ
NEXT STORY