ਲੁਧਿਆਣਾ (ਰਾਜ)– ਕੂੜੇ ਦੇ ਢੇਰ ਨੇੜੇ ਇਕ ਆਟੋ ’ਚ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦਾ ਰੱਸੀ ਨਾਲ ਗਲ ਘੁੱਟ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਚੰਦ ਕੁਮਾਰ (18) ਹੈ, ਜੋ ਕਿ ਨਿਊ ਸੁਭਾਸ਼ ਨਗਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦਾ ਪੁੱਤਰ ਆਂਡਿਆਂ ਦੀ ਦੁਕਾਨ ’ਤੇ ਕੰਮ ਕਰਦਾ ਸੀ, ਜੋ ਕਿ ਪਿਛਲੇ ਕੁਝ ਘੰਟਿਆਂ ਤੋਂ ਲਾਪਤਾ ਚੱਲ ਰਿਹਾ ਸੀ। ਸੂਚਨਾ ਤੋਂ ਬਾਅਦ ਏ.ਸੀ.ਪੀ. ਗੁਰਦੇਵ ਸਿੰਘ ਅਤੇ ਥਾਣਾ ਟਿੱਬਾ ਦੀ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਪੁਲਸ ਨੇ ਇਸ ਸਬੰਧ ਵਿਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਵਿਸ਼ਨੂੰ ਦੇਵ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਇਆਪੁਰੀ ਸਥਿਤ ਇਕ ਆਂਡਿਆਂ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਆਟੋ ’ਚ ਆਂਡਿਆਂ ਦੀ ਸਪਲਾਈ ਕਰਦਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਦਾ ਦੁਕਾਨ ਮਾਲਕ ਦੇ ਨਾਲ ਵਿਵਾਦ ਚੱਲ ਰਿਹਾ ਸੀ। ਲਗਭਗ 4 ਮਹੀਨੇ ਪਹਿਲਾਂ ਆਟੋ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਦੁਕਾਨ ਮਾਲਕ ਉਸ ਨੂੰ ਖੁਦ ਠੀਕ ਕਰਵਾਉਣ ਦੀ ਬਜਾਏ ਚੰਦ ਦੀ ਤਨਖਾਹ ’ਚੋਂ ਪੈਸੇ ਕੱਟ ਰਿਹਾ ਸੀ ਅਤੇ ਤਨਖਾਹ ਜੋ ਬਾਕੀ ਬਚਦੀ ਸੀ, ਉਹ ਪੂਰੇ ਸਮੇਂ ’ਤੇ ਨਹੀਂ ਦੇ ਰਿਹਾ ਸੀ। ਇਸ ਕਾਰਨ ਅਕਸਰ ਚੰਦ ਦਾ ਵਿਵਾਦ ਹੋ ਜਾਂਦਾ ਸੀ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
ਵਿਸ਼ਨੂੰ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਸ ਦਾ ਪੁੱਤਰ ਚੰਦ ਕਬੀਰ ਨਗਰ ਆਂਡਿਆਂ ਦੀ ਸਪਲਾਈ ਦੇਣ ਲਈ ਗਿਆ ਸੀ। ਉਸ ਸਮੇਂ ਇਕ ਨੌਜਵਾਨ ਉਸ ਦੇ ਨਾਲ ਸੀ। ਉਸ ਤੋਂ ਬਾਅਦ ਚੰਦ ਕਿੱਥੇ ਗਿਆ, ਕਿਸੇ ਨੂੰ ਪਤਾ ਨਹੀਂ। ਮਾਲਕ ਦਾ ਫੋਨ ਆਇਆ ਸੀ ਕਿ ਉਸ ਦਾ ਪੁੱਤਰ ਪੈਸੇ ਅਤੇ ਆਟੋ ਲੈ ਕੇ ਫਰਾਰ ਹੋ ਗਿਆ ਹੈ। ਉਹ ਸ਼ਨੀਵਾਰ ਦੁਪਹਿਰ ਤੋਂ ਹੀ ਚੰਦ ਦੀ ਭਾਲ ਕਰ ਰਹੇ ਸਨ। ਵਿਸ਼ਨੂੰ ਦੇਵ ਨੇ ਕਿਹਾ ਕਿ ਐਤਵਾਰ ਨੂੰ ਜਦ ਕੁਝ ਬੱਚੇ ਕੂੜੇ ਦੇ ਡੰਪ ਕੋਲ ਖੇਡ ਰਹੇ ਸੀ ਤਾਂ ਉੱਥੇ ਆਟੋ ਖੜ੍ਹਾ ਹੋਇਆ। ਜਦ ਬੱਚੇ ਕੋਲ ਪੁੱਜੇ ਤਾਂ ਆਟੋ ਦੇ ਪਿੱਛੇ ਚੰਦ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਰੌਲਾ ਪਾਇਆ ਅਤੇ ਪਰਿਵਾਰ ਵਾਲਿਆਂ ਨੂੰ ਬੁਲਾ ਲਿਆ। ਫਿਰ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- '10 ਲਾਓ 100 ਕਮਾਓ' ਕਹਿ ਕੇ ਭੋਲੇ-ਭਾਲੇ ਲੋਕਾਂ ਨੂੰ ਬਣਾ ਰਹੇ ਸੀ ਸ਼ਿਕਾਰ, 14 ਚੜ੍ਹੇ ਪੁਲਸ ਦੇ ਅੜਿੱਕੇ
ਉੱਧਰ ਏ.ਸੀ.ਪੀ. ਪੂਰਬੀ ਗੁਰਦੇਵ ਸਿੰਘ ਨੇ ਦੱਸਿਆ ਕਿ ਚੰਦ ਦੇ ਗਲੇ ’ਚ ਆਟੋ ਸਟਾਰਟ ਕਰਨ ਵਾਲੀ ਰੱਸੀ ਪਈ ਮਿਲੀ ਸੀ। ਸ਼ੱਕ ਹੈ ਕਿ ਰੱਸੀ ਨਾਲ ਗਲ ਘੁੱਟ ਕੇ ਚੰਦ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਦ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਅਤੇ ਚੰਦ ਦੇ ਫੋਨ ਕਾਲਸ ਡਿਟੇਲ ਚੈੱਕ ਕਰਵਾਈ ਜਾ ਰਹੀ ਹੈ। ਪੋਸਟਮਾਰਟਮ ਨਾਲ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਪੁਲਸ ਕਤਲ ਦੇ ਐਂਗਲਾਂ ਨਾਲ ਵੀ ਮਾਮਲੇ ਦੀ ਜਾਂਚ ਕਰਨ ’ਚ ਜੁਟੀ ਹੋਈ ਹੈ। ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਤੋਂ ਹੈਰੋਇਨ ਖਰੀਦ ਕੇ ਚੰਡੀਗੜ੍ਹ ਲਿਜਾ ਕੇ ਵੇਚਣ ਵਾਲਾ ਡਲਿਵਰੀ ਬੁਆਏ ਗ੍ਰਿਫ਼ਤਾਰ, 15 ਗ੍ਰਾਮ ਹੈਰੋਇਨ ਵੀ ਬਰਾਮਦ
NEXT STORY