ਅਬੋਹਰ, (ਸੁਨੀਲ)- ਲਾਈਨਪਾਰ ਖੇਤਰ ਨਵੀਂ ਆਬਾਦੀ ਗਲੀ ਨੰਬਰ 13 ਛੋਟੀ ਪੌਡ਼ੀ ਵਿਖੇ ਅੱਜ ਤਡ਼ਕੇ ਇਕ ਟਰਾਲੀ ਚਾਲਕ ਨੇ ਇਕ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਉਕਤ ਖੰਭਾ ਗਲੀ ’ਚ ਖਡ਼੍ਹੇ ਇਕ ਛੋਟੇ ਹਾਥੀ ’ਤੇ ਡਿੱਗ ਗਿਆ, ਜਿਸ ਕਾਰਨ ਛੋਟਾ ਹਾਥੀ ਵੀ ਨੁਕਸਾਨਿਆ ਗਿਆ। ਬਚਾਅ ਇਹ ਰਿਹਾ ਕਿ ਇਸ ਦੌਰਾਨ ਉਥੋਂ ਕੋਈ ਵਿਅਕਤੀ ਅਤੇ ਹੋਰ ਵਾਹਨ ਚਾਲਕ ਨਹੀਂ ਲੰਘ ਰਿਹਾ ਸੀ। ਖੰਭਾ ਡਿੱਗਣ ਨਾਲ ਮੁਹੱਲੇ ’ਚ ਬਿਜਲੀ ਸਪਲਾਈ ਠੱਪ ਹੋ ਗਈ। ਲੋਕਾਂ ਨੇ ਇਸ ਗੱਲ ਦੀ ਸੂਚਨਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ, ਜਿਸ ’ਤੇ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।
ਪੈਰਾਮੈਡੀਕਲ ਤੇ ਸਿਹਤ ਕਰਮਚਾਰੀਆਂ ਵੱਲੋਂ ਧਰਨਾ
NEXT STORY