ਖਨੌਰੀ, (ਹਰਜੀਤ)— ਕਬਾੜ ਮਾਰਕੀਟ ਬਾਜ਼ਾਰ ਸਥਿਤ ਸ਼ੈਲਰ ਮਾਰਕੀਟ ਵਿਖੇ ਬਿਜਲੀ ਠੀਕ ਕਰਨ ਗਏ ਬਿਜਲੀ ਮੁਲਾਜ਼ਮ ਦੀ ਟਰਾਂਸਫਾਰਮਰ 'ਚ ਰਿਵਰਸ ਕਰੰਟ ਆਉਣ ਕਾਰਣ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਖਨੌਰੀ ਦੇ ਬਾਹਰ ਪੀ. ਐੱਸ. ਪੀ. ਸੀ. ਐੱਲ. ਦੇ ਕਰਮਚਾਰੀ ਅਤੇ ਅਧਿਕਾਰੀ ਵੱਡੀ ਗਿਣਤੀ 'ਚ ਇਕੱਠੇ ਹੋਏ। ਪੁਲਸ ਥਾਣੇ ਦੇ ਬਾਹਰ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜੇ. ਈ. ਹਰਦੀਪ ਸਿੰਘ ਅਤੇ ਜੇ. ਈ. ਜੈ ਸਿੰਘ ਸਰਾਓ ਨੇ ਦੱਸਿਆ ਕਿ ਸੁਖਵਿੰਦਰ ਸਿੰਘ (34) ਪੁੱਤਰ ਦੇਵਰਾਜ ਵਾਸੀ ਸ਼ੇਰਗੜ੍ਹ ਜ਼ਿਲਾ ਪਟਿਆਲਾ ਪਿਛਲੇ ਕਈ ਸਾਲਾਂ ਤੋਂ ਦਫ਼ਤਰ ਉਪ-ਮੰਡਲ ਖਨੌਰੀ ਅਧੀਨ ਕੱਚੇ ਮੁਲਾਜ਼ਮ (ਸੀ. ਐੱਚ. ਬੀ.) ਦੇ ਤੌਰ 'ਤੇ ਕੰਮ ਕਰਦਾ ਸੀ ਤੇ ਹੋਣਹਾਰ ਅਤੇ ਤਜਰਬੇਕਾਰ ਮੁਲਾਜ਼ਮ ਸੀ। ਜਦੋਂ ਉਹ ਆਪਣੇ ਸਾਥੀ ਕਰਮਚਾਰੀ ਨਾਲ ਖਨੌਰੀ ਕੰਪਲੇਂਟ ਸੈਂਟਰ ਤੋਂ ਸ਼ੈਲਰ ਮਾਰਕੀਟ ਵਿਖੇ ਗਿਆ ਸੀ ਅਤੇ ਜਿਵੇਂ ਹੀ ਉਹ ਟਰਾਂਸਫ਼ਾਰਮਰ ਦਾ ਸਵਿੱਚ ਕੱਟ ਕੇ ਬਿਜਲੀ ਠੀਕ ਕਰਨ ਲਈ ਉੱਪਰ ਗਿਆ ਤਾਂ ਟਰਾਂਸਫ਼ਾਰਮਰ 'ਚ ਜਨਰੇਟਰ ਦਾ ਰਿਵਰਸ (ਵਾਪਸੀ) ਕਰੰਟ ਆ ਜਾਣ ਕਾਰਣ ਉਹ ਬੁਰੀ ਤਰ੍ਹਾਂ ਬਿਜਲੀ ਦੇ ਕਰੰਟ ਦੀ ਲਪੇਟ 'ਚ ਆ ਗਿਆ ਅਤੇ ਜਿਵੇਂ ਹੀ ਉਹ ਬਿਜਲੀ ਤੋਂ ਛੁੱਟਿਆ ਤਾਂ ਹੇਠਾਂ ਪਏ ਕਿਸੇ ਇੰਜਣ ਦੇ ਉੱਪਰ ਸਿਰ-ਭਾਰ ਡਿੱਗ ਜਾਣ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਨੂੰ ਉਸ ਦੇ ਨਾਲ ਦਾ ਸਾਥੀ ਕਰਮਚਾਰੀ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਸੁਖਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹੁਣ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੋਸਟਮਾਰਟਮ ਕਰਵਾਇਆ ਜਾ ਸਕੇ।
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਪੋਸਟਮਾਰਟਮ ਹੋਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਤਿੰਨ ਲੜਕੀਆਂ ਦਾ ਪਿਤਾ ਸੀ।
ਦੁਕਾਨ 'ਚ ਕੰਮ ਕਰ ਰਹੇ ਵਿਅਕਤੀ ਨਾਲ ਵਾਪਰਆਿ ਹਾਦਸਾ, ਮੌਤ
NEXT STORY