ਚੰਡੀਗੜ੍ਹ- 1 ਦਸੰਬਰ 2023 ਤੋਂ ਜੰਗਲਾਤ ਐਕਟ (ਸੰਰੱਖਣ ਅਤੇ ਸੰਸ਼ੋਧਨ) 1980 'ਚ ਕੀਤੇ ਗਏ ਸੋਧਾਂ ਅਨੁਸਾਰ ਅੰਤਰਰਾਸ਼ਟਰੀ ਸਰਹੱਦ (IB) ਦੇ 100 ਕਿਲੋਮੀਟਰ ਦੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਨਾਲ ਸੜਕਾਂ, ਰੇਲਵੇ ਟਰੈਕ ਦੇ ਕਿਨਾਰਿਆਂ ਦਾ ਨਿਰਮਾਣ ਅਤੇ ਜੰਗਲੀ ਖੇਤਰਾਂ 'ਚ ਸਫਾਰੀ ਅਤੇ ਚਿੜੀਆਘਰ ਵਰਗੇ ਈਕੋ-ਟੂਰਿਜ਼ਮ ਪ੍ਰੋਜੈਕਟ ਵਿਕਸਿਤ ਕੀਤੇ ਜਾ ਸਕਦੇ ਹਨ। ਹਾਲਾਂਕਿ ਵਾਤਾਵਰਣ ਵਿਗਿਆਨੀਆਂ ਨੇ ਨਿੱਜੀ ਕੰਪਨੀਆਂ ਦੁਆਰਾ ਸੰਭਾਵਿਤ ਜੰਗਲਾਂ ਦੇ ਸ਼ੋਸ਼ਣ 'ਤੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਸੋਧ ਕੇਂਦਰ ਸਰਕਾਰ ਦੇ ਹੱਥਾਂ 'ਚ ਵਧੇਰੇ ਸ਼ਕਤੀਆਂ ਨੂੰ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ- ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ
ਪੰਜਾਬ ਪਾਕਿਸਤਾਨ ਨਾਲ 550 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ, ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ। ਜੰਗਲਾਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਧ ਜੰਗਲ ਦੇ ਵਿਨਾਸ਼ ਅਤੇ ਵਾਤਾਵਰਣ ਦੇ ਵਿਗਾੜ ਨੂੰ ਤੇਜ਼ ਕਰ ਸਕਦੀ ਹੈ। ਅਧਿਕਾਰੀ ਨੇ ਕਿਹਾ ਇਹ ਛੋਟ ਨਾ ਸਿਰਫ਼ ਰੱਖਿਆ ਪ੍ਰੋਜੈਕਟਾਂ ਲਈ ਹੈ, ਸਗੋਂ ਕੇਂਦਰ ਦੁਆਰਾ ਨਿਰਧਾਰਤ ਜਨਤਕ ਉਪਯੋਗਤਾ ਸੇਵਾਵਾਂ ਲਈ ਵੀ ਹੈ।
ਇਹ ਵੀ ਪੜ੍ਹੋ- ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਮਾਂ ਦੀ ਮੌਤ ਮਗਰੋਂ ਹੁਣ ਜ਼ਖ਼ਮੀ ਪੁੱਤ ਨੇ ਵੀ ਤੋੜਿਆ ਦਮ
ਵਾਤਾਵਰਣ ਵਿਗਿਆਨੀਆਂ ਨੇ ਕਿਹਾ ਕਿ ਜੰਗਲ ਖੇਤਰਾਂ 'ਚ ਸਫਾਰੀ ਅਤੇ ਈਕੋ-ਪਾਰਕ ਵਾਤਾਵਰਣ 'ਤੇ ਭਾਰੀ ਦਬਾਅ ਪਾਉਣਗੇ। ਉਨ੍ਹਾਂ ਕਿਹਾ ਕਿ ਈਕੋ-ਟੂਰਿਜ਼ਮ ਪ੍ਰੋਜੈਕਟਾਂ ਲਈ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲੋੜ ਹੁੰਦੀ ਹੈ। ਜਿਸ ਕਾਰਨ ਵਾਤਾਵਰਣ ਅਤੇ ਜੰਗਲਾਂ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਗੁਰੂਹਰਸਹਾਏ ਵਿਖੇ ਦੋ ਧਿਰਾਂ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸ਼ਕੀ ਦੇ ਚੱਕਰ 'ਚ ਛੱਡੇ 3 ਬੱਚੇ ਤੇ ਪਤੀ, 2 ਵਾਰ ਗਰਭਪਾਤ ਕਰਾਉਣ ਵਾਲੇ ਆਸ਼ਕ ਨੇ ਅਖ਼ੀਰ 'ਚ ਦਿੱਤਾ ਧੋਖਾ
NEXT STORY