ਲਾਲੜੂ, (ਗੁਰਪ੍ਰੀਤ)– ਸ਼ੁੱਕਰਵਾਰ ਸਵੇਰੇ ਮੁੱਖ ਮਾਰਗ ’ਤੇ ਸਥਿਤ ਸ਼ਾਮ ਇੰਡੋਸਪਿਨ ਧਾਗਾ ਫੈਕਟਰੀ ਵਿਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲਗ ਗਈ, ਜਿਸ ਕਾਰਨ ਮਸ਼ੀਨਾਂ ਸਮੇਤ ਲੱਖਾਂ ਰੁਪਏ ਦਾ ਧਾਗਾ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਸ਼ੁੱਕਰਵਾਰ ਸਵੇਰੇ 4.30 ਵਜੇ ਲੱਗੀ ਤੇ ਉਸਨੇ ਵੇਖਦਿਆਂ ਹੀ ਵੇਖਦਿਆਂ ਭਿਅੰਕਰ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈਆ, ਜਿਨ੍ਹਾਂ ਨੇ ਬੜੀ ਜੱਦੋ-ਜਹਿਦ ਤੋਂ ਬਾਅਦ 3 ਘੰਟਿਆਂ ਵਿਚ ਹੀ ਅੱਗ ’ਤੇ ਕਾਬੂ ਪਾ ਲਿਆ। ਅੱਗ ਲੱਗਣ ਕਾਰਨ ਫੈਕਟਰੀ ਵਿਚ ਰੱਖਿਆ ਧਾਗਾ, ਕੱਚਾ ਮਟੀਰੀਅਲ ਤੇ ਹੋਰ ਮਸ਼ੀਨਰੀ ਦਾ ਕਾਫੀ ਨੁਕਸਾਨ ਹੋ ਗਿਆ। ਹਾਦਸੇ ਦਾ ਜਾਇਜ਼ਾ ਲੈਣ ਲਈ ਐੱਸ. ਡੀ. ਐੱਮ. ਡੇਰਾਬੱਸੀ ਪਰਮਜੀਤ ਸਿੰਘ, ਤਹਿਸੀਲਦਾਰ ਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ।
ਡੇਰਾਬੱਸੀ, (ਅਨਿਲ)- ਰਾਮਗੜ੍ਹ ਮਾਰਗ ’ਤੇ ਸਥਿਤ ਪੀ. ਸੀ. ਸੀ. ਪੀ. ਐੱਲ. ਕੈਮੀਕਲ ਫੈਕਟਰੀ ਵਿਚ ਅੱਗ ਲਗ ਗਈ। ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਫੈਕਟਰੀ ਕਰਮਚਾਰੀਆਂ ਨੇ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਸਾਢੇ ਪੰਜ ਵਜੇ ਰਾਮਗੜ੍ਹ ਪੰਚਕੂਲਾ ਮਾਰਗ ’ਤੇ ਸਥਿਤ ਕੈਮੀਕਲ ਫੈਕਟਰੀ ਵਿਚ ਅੱਗ ਲਗ ਗਈ। ਕੈਮੀਕਲ ਹੋਣ ਕਾਰਨ ਅੱਗ ਇਕਦਮ ਫੈਲ ਗਈ। ਫੈਕਟਰੀ ਵਿਚ ਮੌਜੂਦ ਵਰਕਰਾਂ ਨੇ ਫੈਕਟਰੀ ਵਿਚ ਲੱਗੇ ਅੱਗ ਬੁਝਾਊ ਜੰਤਰਾਂ ਦੀ ਮਦਦ ਨਾਲ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾ ਲਿਆ, ਜਿਸ ਕਾਰਨ ਬਹੁਤਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਡੇਰਾਬੱਸੀ ਫਾਇਰ ਬ੍ਰਿਗੇਡ ਵਿਭਾਗ ਤੋਂ ਆਏ ਮੁਲਾਜ਼ਮਾਂ ਨੇ ਬਾਅਦ ’ਚ ਅੱਗ ਨੂੰ ਸ਼ਾਂਤ ਕੀਤਾ। ਅੱਗ ਲੱਗਣ ਦੇ ਕਾਰਨ ਪੁੱਛਣ ’ਤੇ ਫਲੈਸ਼ ਤੋਂ ਸਪਾਰਕ ਆਉਣਾ ਦੱਸਿਆ ਗਿਆ ਹੈ। ਫੈਕਟਰੀ ਪ੍ਰਬੰਧਕਾਂ ਨੇ ਦੱਸਿਆ ਕਿ ਅੱਗ ਨਾਲ ਬਹੁਤਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੇ ਨੁਕਸਾਨ ਹਜ਼ਾਰਾਂ ਵਿਚ ਹੀ ਦੱਸਿਆ ਗਿਆ।
ਭੱਟੀਆਂ ਵਿਖੇ ਪ੍ਰਵਾਸੀ ਮਜ਼ਦੂਰ ਦੇ ਕਤਲ ਦਾ ਮਾਮਲਾ ...ਹੁਣ ਪੱਲੇ ਸਿਰਫ ਪਛਤਾਵਾ
NEXT STORY