ਮਲੋਟ, (ਜੁਨੇਜਾ)- ਮਲੋਟ ਦੇ ਪੁਲਸ ਕਪਤਾਨ ਇਕਬਾਲ ਸਿੰਘ ਵੱਲੋਂ ਬਿਨਾਂ ਮਨਜ਼ੂਰੀ ਦੇ ਕਾਰਾਂ ਨੂੰ ਫਰਜ਼ੀ ਨੰਬਰ ਲਾਉਣ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ 5 ਕਾਰਾਂ ਦੇ ਮਾਲਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਕਾਰ ਬਾਜ਼ਾਰ ਦੇ ਮਾਲਕਾਂ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਕੀਤੀ ਗਈ ਚੈਕਿੰਗ ਦੌਰਾਨ ਹੌਲਦਾਰ ਏ. ਐੱਸ. ਆਈ. ਜਰਨੈਲ ਸਿੰਘ ਨੇ ਮੋਟਰ ਵ੍ਹੀਕਲ ਐਕਟ ਅੰਡਰ ਸੈਕਸ਼ਨ-207 ਤਹਿਤ 5 ਕਾਰਾਂ ਦੇ ਮਾਲਕਾਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਮਲੋਟ ਦੀ ਸਵਿਫਟ ਕਾਰ (ਨੰਬਰ ਡੀ ਐੱਲ ਐੱਨ ਸੀ ਯੂ 7881), ਸਖਮੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਰਮਗਡ਼੍ਹ ਦੀ ਆਈ 20 ਕਾਰ (ਨੰਬਰ ਐੱਚ ਆਰ 26 ਬੀ ਐੱਚ 7482), ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਮਲੋਟ ਦੀ ਕਾਰ (ਨੰਬਰ ਡੀ ਐੱਲ 4 ਸੀ ਐੱਮ 7325) ਅਤੇ ਲਖਵਿੰਦਰ ਸਿੰਘ ਪੁੱਤਰ ਅਲਬੇਲ ਸਿੰਘ ਦੀ ਕਾਰ ਸ਼ਾਮਲ ਸੀ। ਬਾਅਦ ਵਿਚ ਪੁਲਸ ਨੇ ਪੁੱਛ-ਗਿੱਛ ਦੇ ਅਾਧਾਰ ’ਤੇ ਇਨ੍ਹਾਂ ਕਾਰਾਂ ’ਤੇ ਪੀ ਬੀ 30 ਏ ਐੱਫ਼ ਦੇ ਫਰਜ਼ੀ ਨੰਬਰ ਲਾਉਣ ਦੇ ਕਥਿਤ ਦੋਸ਼ ਤਹਿਤ ਉਕਤਾਨ ਗੁਰਜੀਤ ਸਿੰਘ, ਸੁਖਮੰਦਰ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਪ੍ਰਿਤਪਾਲ ਸਿੰਘ ਵਿਰੁੱਧ ਸਿਟੀ ਥਾਣਾ ਮਲੋਟ ਵਿਖੇ ਪਰਚਾ ਦਰਜ ਕੀਤਾ ਹੈ।
ਸੜਕ ਹਾਦਸੇ ’ਚ ਇਕ ਦੀ ਮੌਤ, 6 ਜ਼ਖਮੀ
NEXT STORY